ਐਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੀ ਸੀਟ ਹਾਰਨ ਤੋਂ ਬਾਅਦ ਆਗੂ ਵਜੋਂ ਦਿੱਤਾ ਅਸਤੀਫਾ
Jagmeet Singh concedes, steps down as NDP leader
ਬ੍ਰਿ੍ਰਟਿਸ਼ ਕੋਲੰਬੀਆ-ਬੀ.ਸੀ. ਵਿੱਚ ਬਰਨਬੀ ਸੈਂਟਰਲ ਦੀ ਸੰਘੀ ਰਾਈਡਿੰਗ ਵਿੱਚ ਆਪਣੀ ਸੀਟ ’ਤੇ ਕਬਜ਼ਾ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਜਗਮੀਤ ਸਿੰਘ ਐਨਡੀਪੀ ਪਾਰਟੀ ਨੇਤਾ ਵਜੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਸਥਾਨਕ ਸਮੇਂ ਅਨੁਸਾਰ ਰਾਤ 9:30 ਵਜੇ ਤੱਕ ਸਿੰਘ ਲਿਬਰਲ ਉਮੀਦਵਾਰ ਵੇਡ ਚਾਂਗ ਅਤੇ ਕੰਜ਼ਰਵੇਟਿਵ ਉਮੀਦਵਾਰ ਜੇਮਜ਼ ਯਾਨ ਤੋਂ ਪਿੱਛੇ ਰਹਿ ਕੇ ਤੀਜੇ ਸਥਾਨ ’ਤੇ ਸਨ। ਇਸ ਮੌਕੇ ਸਿੰਘ ਨੇ ਬੋਲਦਿਆਂ ਕਿਹਾ ਕਿ“ਮੈਂ ਬਾਕੀ ਸਾਰੇ ਨੇਤਾਵਾਂ ਨੂੰ ਸਖ਼ਤ ਸੰਘਰਸ਼ ਵਾਲੀ ਮੁਹਿੰਮ ਲਈ ਵਧਾਈ ਦੇਣਾ ਚਾਹੁੰਦਾ ਹਾਂ। ਬਰਨਬੀ ਸੈਂਟਰਲ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਮੇਰੀ ਜ਼ਿੰਦਗੀ ਦਾ ਸਨਮਾਨ ਰਿਹਾ ਹੈ। ਉਨ੍ਹਾਂ ਨੇ ਸੰਸਦ ਦਾ ਇੱਕ ਨਵਾਂ ਮੈਂਬਰ ਚੁਣਿਆ ਅਤੇ ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿਉਂਕਿ ਉਹ ਇਸ ਭਾਈਚਾਰੇ ਲਈ ਸਖ਼ਤ ਮਿਹਨਤ ਕਰਦੇ ਹਨ।”ਇਸ ਮੌਕੇ ਸਿੰਘ ਨੇ ਸੋਮਵਾਰ ਦੀ ਚੋਣ ਨੂੰ ਨਿਊ ਡੈਮੋਕਰੇਟਸ ਲਈ“ਨਿਰਾਸ਼ਾਜਨਕ”ਦੱਸਿਆ। ਇਸ ਮੌਕੇ ਉਹਨਾਂ ਨੇ ਆਪਣੇ ਉਮੀਦਵਾਰਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਡੇ ਕੋਲ ਬਹੁਤ ਚੰਗੇ ਉਮੀਦਵਾਰ ਸਨ। ਮੈਨੂੰ ਪਤਾ ਹੈ ਕਿ ਤੁਸੀਂ ਕਿੰਨੀ ਮਿਹਨਤ ਕੀਤੀ। ਮੈਂ ਤੁਹਾਡੇ ਨਾਲ ਸਮਾਂ ਬਿਤਾਇਆ। ਤੁਸੀਂ ਸ਼ਾਨਦਾਰ ਹੋ। ਮੈਨੂੰ ਬਹੁਤ ਅਫ਼ਸੋਸ ਹੈ ਕਿ ਤੁਸੀਂ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰ ਸਕੋਗੇ। ਪਰ ਮੈਂ ਜਾਣਦਾ ਹਾਂ ਕਿ ਤੁਸੀਂ ਉਨ੍ਹਾਂ ਲਈ ਲੜਨਾ ਜਾਰੀ ਰੱਖੋਗੇ।
ਇਸ ਮੌਕੇ ਉਹਨਾਂ ਦੱਸਿਆ ਕਿ ਲਗਭਗ ਅੱਠ ਸਾਲ ਪਹਿਲਾਂ ਉਨ੍ਹਾਂ ਨੂੰ ਐਨਡੀਪੀ ਪਾਰਟੀ ਦਾ ਨੇਤਾ ਚੁਣਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਨਡੀਪੀ ਦੀ ਵਿਰਾਸਤ ’ਤੇ ਖਰਾ ਉਤਰਨ ਲਈ ਸਖ਼ਤ ਮਿਹਨਤ ਕੀਤੀ ਹੈ।
















