ਅਲਬਰਟਾ ਦੇ ਕੈਬਨਿਟ ਮੰਤਰੀ ਰਿਕ ਮੈਕਆਈਵਰ ਨਵੇਂ ਵਿਧਾਨ ਸਭਾ ਸਪੀਕਰ ਨਿਯੁਕਤ
Alberta cabinet minister Rick McIver appointed new legislative speaker
ਐਡਮੰਟਨ-ਕੈਲਗਰੀ ਵਿਧਾਨ ਸਭਾ ਮੈਂਬਰ ਰਿਕ ਮੈਕਆਈਵਰ ਅਲਬਰਟਾ ਵਿਧਾਨ ਸਭਾ ਦੇ ਨਵੇਂ ਸਪੀਕਰ ਨਿਯੁਕਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਹ ਅਹੁਦਾ ਸੰਭਾਲਣ ਤੋਂ ਪਹਿਲਾਂ ਮੈਕਆਈਵਰ ਮਿਊਂਸੀਪਲ ਮਾਮਲਿਆਂ ਦੇ ਮੰਤਰੀ ਸਨ ਅਤੇ ਮੰਗਲਵਾਰ ਨੂੰ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਵਿਰੋਧੀ ਧਿਰ ਦੇ ਐਨਡੀਪੀ ਉਮੀਦਵਾਰ ਹੀਥਰ ਸਵੀਟ ਨੂੰ ਹਰਾ ਕੇ ਉਹਨਾਂ ਨੇ ਸਪੀਕਰ ਦੀਆਂ ਚੋਣਾਂ ਜਿੱਤੀਆਂ ਅਤੇ ਅਹੁਦਾ ਸੰਭਾਲਿਆ। ਇਸ ਮੌਕੇ ਮੈਕਆਈਵਰ ਨੇ ਕਿਹਾ ਕਿ ਮੈਂ ਦੋਵਾਂ ਪਾਸਿਆਂ ਦੇ ਹਰ ਕਿਸੇ ਲਈ ਵਚਨਬੱਧ ਹਾਂ ਕਿ ਉਹ ਇਸ ਜਗ੍ਹਾ ਦੀਆਂ ਪਰੰਪਰਾਵਾਂ ਦਾ ਸਨਮਾਨ ਕਰਨ, ਨਿਰਪੱਖ ਰਹਿਣ ਅਤੇ ਹਰ ਰੋਜ਼ ਦਿਨ ਦੇ ਕਾਰੋਬਾਰ ਨੂੰ ਪੂਰਾ ਕਰਨ ਵਿੱਚ ਸਾਡੀ ਮਦਦ ਕਰਨ। ਇਸ ਤੋਂ ਬਾਅਦ ਮੈਕਆਈਵਰ ਨੇ ਧੰਨਵਾਦ ਕਰਦਿਆਂ ਆਪਣੇ ਸਹਿਯੋਗੀਆਂ ਤੋਂ ਸਾਥ ਦੀ ਅਪੀਲ ਕੀਤੀ। ਇਸ ਮੌਕੇ ਪ੍ਰੀਮੀਅਰ ਸਮਿਥ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੂੰ ਪੂਰਾ ਵਿਸ਼ਵਾਸ ਹੈ ਕਿ ਮੈਕਆਈਵਰ ਸਪੀਕਰ ਲਈ ਸਹੀ ਚੋਣ ਹੈ ਅਤੇ ਮੈਂ ਜਾਣਦੀ ਹਾਂ ਕਿ ਉਹ ਸਪੀਕਰ ਵਜੋਂ ਆਪਣੀ ਨਵੀਂ ਭੂਮਿਕਾ ਨੂੰ ਬਹੁਤ ਗੰਭੀਰਤਾ ਨਾਲ ਨਿਭਾਉਣਗੇ। ਦੱਸ ਦਈਏ ਕਿ ਯੂਨਾਈਟਿਡ ਕੰਜ਼ਰਵੇਟਿਵ ਵਿਧਾਇਕ ਨਾਥਨ ਕੂਪਰ ਦੁਆਰਾ ਐਲਾਨ ਕੀਤੇ ਜਾਣ ਤੋਂ ਬਾਅਦ ਸਪੀਕਰ ਦੀ ਨੌਕਰੀ ਪਿਛਲੇ ਹਫ਼ਤੇ ਖਾਲੀ ਹੋ ਗਈ ਸੀ ਅਤੇ ਕੂਪਰ ਨੇ ਲਗਭਗ ਛੇ ਸਾਲਾਂ ਸਪੀਕਰ ਵਜੋਂ ਸੇਵਾਵਾਂ ਨਿਭਾਈਆਂ ।
















