Aug 17, 2026 0 3
Aug 16, 2026 0 2
Aug 16, 2026 0 3
Aug 7, 2026 0 13
Aug 7, 2026 0 11
Aug 7, 2026 0 9
Aug 5, 2026 0 14
Aug 4, 2026 0 27
Aug 11, 2026 0 11
Aug 11, 2026 0 9
Aug 9, 2026 0 7
Aug 18, 2026 0 5
Aug 18, 2026 0 4
Jan 8, 2026 0 83
Jan 8, 2026 0 105
Jan 8, 2026 0 89
Aug 4, 2026 0 8
Jul 26, 2026 0 14
Jul 23, 2026 0 19
Jul 21, 2026 0 14
Aug 2, 2026 0 9
Jul 27, 2026 0 15
Jul 26, 2026 0 11
Jul 23, 2026 0 10
Jul 19, 2026 0 19
Join our subscribers list to get the latest news, updates and special offers directly in your inbox
ਪੰਜਾਬ
ਅੰਮ੍ਰਿਤਸਰ-ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ‘ਤੇ 1 ਅਪ੍ਰੈਲ ਤੋਂ ਉਡਾਣਾਂ ਦੇ ਸੰਚਾਲਨ ਵਿੱਚ ਵੱਡਾ ਬਦਲਾਅ ਆ ਰਿਹਾ ਹੈ। ਰਨਵੇ ਦੀ ਮੁਰੰਮਤ ਅਤੇ ਅੱਪਗ੍ਰੇਡੇਸ਼ਨ ਕੰਮਾਂ ਕਾਰਨ ਹਰ ਰੋਜ਼ ਕਈ ਘੰਟਿਆਂ ਲਈ ਉਡਾਣਾਂ ਪ੍ਰਭਾਵਿਤ ਰਹਿਣਗੀਆਂ।
ਏਅਰਪੋਰਟ ਪ੍ਰਬੰਧਨ ਵੱਲੋਂ ਜਾਰੀ ਨੋਟਮ ਮੁਤਾਬਕ 1 ਅਪ੍ਰੈਲ ਤੋਂ 27 ਸਤੰਬਰ 2026 ਤੱਕ ਹਰ ਰੋਜ਼ ਦੁਪਹਿਰ 1:45 ਵਜੇ ਤੋਂ ਰਾਤ 9:45 ਵਜੇ ਤੱਕ ਰਨਵੇ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਦੌਰਾਨ ਕੋਈ ਵੀ ਫਲਾਈਟ ਨਾ ਉਡਾਣ ਭਰੇਗੀ ਅਤੇ ਨਾ ਹੀ ਲੈਂਡ ਕਰੇਗੀ।
ਇਸ ਸਥਿਤੀ ਨੂੰ ਦੇਖਦਿਆਂ ਏਅਰਲਾਈਨਜ਼ ਨੇ ਆਪਣੇ ਸ਼ੈਡਿਊਲ ਵਿੱਚ ਤਬਦੀਲੀਆਂ ਕਰ ਲਈਆਂ ਹਨ ਅਤੇ ਸਾਰੀਆਂ ਉਡਾਣਾਂ ਹੁਣ ਇਸ ਸਮੇਂ ਤੋਂ ਪਹਿਲਾਂ ਜਾਂ ਬਾਅਦ ਹੀ ਚਲਾਈਆਂ ਜਾਣਗੀਆਂ। ਮੌਜੂਦਾ ਸਮਰ ਸ਼ੈਡਿਊਲ ਅਨੁਸਾਰ ਅੰਮ੍ਰਿਤਸਰ ਤੋਂ 62 ਉਡਾਣਾਂ ਚੱਲਦੀਆਂ ਹਨ, ਜਿਨ੍ਹਾਂ ਵਿੱਚ 40 ਘਰੇਲੂ ਅਤੇ 22 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ।
ਰਨਵੇ ਦੇ ਅੱਪਗ੍ਰੇਡੇਸ਼ਨ ਤਹਿਤ ਰੀ-ਕਾਰਪੇਟਿੰਗ ਦਾ ਕੰਮ ਕੀਤਾ ਜਾਵੇਗਾ, ਜਿਸ ਨਾਲ ਵੱਡੇ ਜਹਾਜ਼ਾਂ ਦੀ ਆਵਾਜਾਈ ਹੋਰ ਸੁਰੱਖਿਅਤ ਬਣੇਗੀ। ਇਸ ਤੋਂ ਇਲਾਵਾ ਸੇਫਟੀ ਮਿਆਰਾਂ ਨੂੰ ਮਜ਼ਬੂਤ ਕਰਨ ਲਈ ਹੋਰ ਤਕਨੀਕੀ ਸੁਧਾਰ ਵੀ ਕੀਤੇ ਜਾਣਗੇ।
ਏਅਰਪੋਰਟ ‘ਤੇ ਪੁਰਾਣੀ ਲਾਈਟਿੰਗ ਪ੍ਰਣਾਲੀ ਨੂੰ ਬਦਲ ਕੇ ਨਵੀਂ ਐਲਈਡੀ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਆਧੁਨਿਕ ਮਾਨੀਟਰਿੰਗ ਸਿਸਟਮ ਵੀ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਘੱਟ ਦ੍ਰਿਸ਼ਟਤਾ ਦੌਰਾਨ ਵੀ ਉਡਾਣਾਂ ਦੀ ਸੁਰੱਖਿਆ ਯਕੀਨੀ ਬਣੇਗੀ।
ਏਅਰਪੋਰਟ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀ ਫਲਾਈਟ ਦਾ ਅਪਡੇਟ ਸ਼ੈਡਿਊਲ ਜ਼ਰੂਰ ਚੈੱਕ ਕਰਨ। ਅਧਿਕਾਰੀਆਂ ਮੁਤਾਬਕ ਇਹ ਕੰਮ ਭਵਿੱਖ ਵਿੱਚ ਬਿਹਤਰ ਸਹੂਲਤਾਂ ਅਤੇ ਸੁਰੱਖਿਅਤ ਉਡਾਣਾਂ ਲਈ ਜ਼ਰੂਰੀ ਹਨ।
Previous Article
Next Article
Like
Dislike
Love
Funny
Angry
Sad
Wow
Jan 20, 2026 0 32
Feb 7, 2026 0 40
May 6, 2026 0 40
Oct 21, 2025 0 35
Nov 1, 2025 0 47
Oct 13, 2025 0 27
This site uses cookies. By continuing to browse the site you are agreeing to our use of cookies.