ਰੂਸ ਦੀ ਪੈਰਾਲੰਪਿਕ ਖੇਡਾਂ ਵਿੱਚ ਇਕ ਦਹਾਕੇ ਬਾਅਦ ਵਾਪਸੀ

ਰੂਸ ਦੀ ਪੈਰਾਲੰਪਿਕ ਖੇਡਾਂ ਵਿੱਚ ਇਕ ਦਹਾਕੇ ਬਾਅਦ ਵਾਪਸੀ

ਮਿਲਾਨ-ਰੂਸ ਦੇ ਅਥਲੀਟ ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਪੈਰਾਲੰਪਿਕ ਸਰਦ ਰੁੱਤ ਖੇਡਾਂ ਵਿੱਚ ਆਪਣੇ ਕੌਮੀ ਝੰਡੇ ਹੇਠ ਹਿੱਸਾ ਲੈਣਗੇ। ਕਿਸੇ ਰੂਸੀ ਅਥਲੀਟ ਵੱਲੋਂ ਸੋਨ ਤਗਮਾ ਜਿੱਤਣ ਦੀ ਸੂਰਤ ਵਿੱਚ ਤਗਮਾ ਵੰਡ ਸਮਾਰੋਹ ਦੌਰਾਨ ਕੌਮੀ ਗੀਤ ਵੀ ਵਜਾਇਆ ਜਾਵੇਗਾ। ਕੌਮਾਂਤਰੀ ਪੈਰਾਲੰਪਿਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਰੂਸ ਦੀ ਕੌਮੀ ਪੈਰਾਲੰਪਿਕ ਕਮੇਟੀ ਨੂੰ ਮਿਲਾਨ-ਕੋਰਟੀਨਾ ਖੇਡਾਂ ਲਈ ਛੇ ਕੋਟੇ ਦਿੱਤੇ ਗਏ ਹਨ।

ਸੋਚੀ 2014 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੈਰਾਲੰਪਿਕ ਮੰਚ ‘ਤੇ ਰੂਸ ਦਾ ਝੰਡਾ ਲਹਿਰੇਗਾ। ਇਸ ਤੋਂ ਪਹਿਲਾਂ ਸਰਕਾਰ ਪ੍ਰਾਯੋਜਿਤ ਡੋਪਿੰਗ ਮਾਮਲੇ ਕਾਰਨ ਰੂਸ ‘ਤੇ ਪਾਬੰਦੀ ਲੱਗੀ ਹੋਈ ਸੀ, ਜਦਕਿ 2022 ਵਿੱਚ ਯੂਕਰੇਨ ‘ਤੇ ਹਮਲੇ ਤੋਂ ਬਾਅਦ ਵੀ ਪਾਬੰਦੀਆਂ ਜਾਰੀ ਰਹੀਆਂ।

ਰੂਸ ਦਾ ਸਹਿਯੋਗੀ ਬੇਲਾਰੂਸ ਵੀ ਪਾਬੰਦੀਆਂ ਹੇਠ ਹੈ, ਪਰ ਉਸ ਨੂੰ ਚਾਰ ਕੋਟੇ ਦਿੱਤੇ ਗਏ ਹਨ। ਮਿਲਾਨ-ਕੋਰਟੀਨਾ ਪੈਰਾਲੰਪਿਕ ਖੇਡਾਂ 6 ਤੋਂ 15 ਮਾਰਚ ਤੱਕ ਹੋਣਗੀਆਂ।