ਸੁਰਜੀਤ ਹਾਕੀ ਟੂਰਨਾਮੈਂਟ: ਇੰਡੀਅਨ ਆਇਲ ਮੁੰਬਈ ਕੁਆਰਟਰ ਫਾਈਨਲ ’ਚ ਪੁੱਜੀ
Indian Oil Mumbai entered the quarter-finals of the 43rd IndianOil Servo Surjit Hockey Tournament after defeating Rail Coach Factory Kapurthala 2-0. Punjab Police beat CAG Delhi 3-1, while Punjab and Sind Bank Delhi defeated CRPF Delhi 1-0 in their respective matches at Surjit Hockey Stadium, Jalandhar
ਜਲੰਧਰ-ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ 43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਇੰਡੀਅਨ ਆਇਲ ਮੁੰਬਈ ਦੀ ਟੀਮ ਨੇ ਪਿਛਲੀ ਜੇਤੂ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 2-0 ਗੋਲਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਟੂਰਨਾਮੈਂਟ ਦੇ ਪੂਲ ਸੀ ਦੇ ਮੁਕਾਬਲੇ ਵਿੱਚ ਪੰਜਾਬ ਪੁਲੀਸ ਨੇ ਸੀਏਜੀ ਦਿੱਲੀ ਨੂੰ 3-1 ਗੋਲਾਂ ਨਾਲ ਹਰਾਇਆ। ਪੰਜਾਬ ਪੁਲੀਸ ਨੇ ਦੂਜੇ ਕੁਆਰਟਰ ਵਿੱਚ ਤਿੰਨ ਗੋਲ ਕੀਤੇ, ਜਦਕਿ ਸੀਏਜੀ ਦਿੱਲੀ ਦੀ ਟੀਮ ਤੀਜੇ ਕੁਆਰਟਰ ਵਿੱਚ ਸਿਰਫ਼ ਇੱਕ ਗੋਲ ਹੀ ਕਰ ਸਕੀ।
ਪੂਲ ਡੀ ਦੇ ਇੱਕ ਹੋਰ ਮੁਕਾਬਲੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਸੀ.ਆਰ.ਪੀ.ਐੱਫ. ਦਿੱਲੀ ਨੂੰ 1-0 ਨਾਲ ਮਾਤ ਦਿੱਤੀ। ਮੈਚ ਦੇ ਪਹਿਲੇ ਤਿੰਨ ਕੁਆਰਟਰਾਂ ਵਿੱਚ ਦੋਵੇਂ ਟੀਮਾਂ ਗੋਲ ਕਰਨ ਵਿੱਚ ਅਸਫਲ ਰਹੀਆਂ, ਪਰ ਅਖੀਰ ਪੰਜਾਬ ਐਂਡ ਸਿੰਧ ਬੈਂਕ ਨੇ ਜਿੱਤ ਆਪਣੇ ਨਾਂ ਕੀਤੀ।














