ਅੰਡਰ-19 ਵਿਸ਼ਵ ਕੱਪ ਫਾਈਨਲ: ਭਾਰਤ 411 ਦੌੜਾਂ; ਇੰਗਲੈਂਡ 192/7, ਕਪਤਾਨ ਥਾਮਸ ਰੀ ਆਊਟ

ਅੰਡਰ-19 ਵਿਸ਼ਵ ਕੱਪ ਫਾਈਨਲ: ਭਾਰਤ 411 ਦੌੜਾਂ; ਇੰਗਲੈਂਡ 192/7, ਕਪਤਾਨ ਥਾਮਸ ਰੀ ਆਊਟ

ਨਵੀਂ ਦਿੱਲੀ: ਅੰਡਰ-19 ਵਿਸ਼ਵ ਕੱਪ ਕ੍ਰਿਕਟ ਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਸਾਹਮਣੇ 412 ਦੌੜਾਂ ਦਾ ਵੱਡਾ ਟੀਚਾ ਰੱਖਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 411 ਦੌੜਾਂ ਬਣਾਈਆਂ।

ਭਾਰਤ ਵੱਲੋਂ ਵੈਭਵ ਸੂਰਿਆਵੰਸ਼ੀ ਨੇ ਸ਼ਾਨਦਾਰ ਸੈਂਕੜਾ ਜੜ੍ਹਦਿਆਂ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਵੈਭਵ ਨੇ ਸਿਰਫ 80 ਗੇਂਦਾਂ ’ਚ 175 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ 15 ਚੌਕੇ ਅਤੇ 15 ਛੱਕੇ ਸ਼ਾਮਲ ਸਨ। ਇਸ ਤੋਂ ਇਲਾਵਾ ਕਪਤਾਨ ਆਯੂਸ਼ ਮਹਾਤਰੇ ਨੇ 53 ਅਤੇ ਅਭਿਗਿਆਨ ਕੁੰਡੂ ਨੇ 40 ਦੌੜਾਂ ਦਾ ਯੋਗਦਾਨ ਪਾਇਆ।

ਜਵਾਬ ਵਿੱਚ ਇੰਗਲੈਂਡ ਦੀ ਟੀਮ ਤਾਜ਼ਾ ਖ਼ਬਰ ਲਿਖੇ ਜਾਣ ਤੱਕ 7 ਵਿਕਟਾਂ ਦੇ ਨੁਕਸਾਨ ’ਤੇ 192 ਦੌੜਾਂ ਬਣਾ ਚੁੱਕੀ ਸੀ। ਇੰਗਲੈਂਡ ਦੇ ਕਪਤਾਨ ਥਾਮਸ ਰੀ ਆਊਟ ਹੋ ਚੁੱਕੇ ਹਨ।

ਗੌਰਤਲਬ ਹੈ ਕਿ ਭਾਰਤ ਦੀ ਅੰਡਰ-19 ਟੀਮ ਇਸ ਵਰਗ ਦੇ ਮੁਕਾਬਲੇ ਵਿੱਚ ਦਸਵੀਂ ਵਾਰ ਫਾਈਨਲ ਵਿੱਚ ਪੁੱਜੀ ਹੈ, ਜਦਕਿ ਇੰਗਲੈਂਡ ਦੀ ਟੀਮ ਤੀਜੀ ਵਾਰ ਫਾਈਨਲ ਖੇਡ ਰਹੀ ਹੈ।