ਅਮਰੀਕਾ ਦੇ ਈਰਾਨ ’ਤੇ ਹਮਲੇ ਤੋਂ ਬਾਅਦ ਮੱਧ ਪੂਰਬ ਅਸਥਿਰ , ਪ੍ਰਧਾਨ ਮੰਤਰੀ ਕਾਰਨੀ ਵੱਲੋਂ ਸ਼ਾਂਤ ਰਹਿਣ ਦੀ ਅਪੀਲ

ਅਮਰੀਕਾ ਦੇ ਈਰਾਨ ’ਤੇ ਹਮਲੇ ਤੋਂ ਬਾਅਦ ਮੱਧ ਪੂਰਬ ਅਸਥਿਰ , ਪ੍ਰਧਾਨ ਮੰਤਰੀ ਕਾਰਨੀ ਵੱਲੋਂ ਸ਼ਾਂਤ ਰਹਿਣ ਦੀ ਅਪੀਲ

ਓਟਾਵਾ-ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਵੱਲੋਂ ਤਿੰਨ ਈਰਾਨੀ ਪ੍ਰਮਾਣੂ ਸਥਾਨਾਂ ’ਤੇ ਹਮਲੇ ਕਰਨ ਤੋਂ ਬਾਅਦ ਤਣਾਅ ਘਟਾਉਣ ਦੀ ਮੰਗ ਕੀਤੀ। ਜਾਣਕਾਰੀ ਮੁਤਾਬਕ ਈਰਾਨ ਅਤੇ ਇਜ਼ਰਾਈਲ ਵਿਚਕਾਰ ਵੱਧ ਰਹੇ ਤਣਾਅ ਕਾਰਨ ਸਥਿਤੀ ਅਸਥਿਰ ਬਣੀ ਹੋਈ ਹੈ ਜਿਸ ਬਾਰੇ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਮਰੀਕੀ ਫੌਜੀ ਕਾਰਵਾਈ ਈਰਾਨ ਦੁਆਰਾ ਪੈਦਾ ਕੀਤੇ ਗਏ ਖਤਰਿਆਂ ਨੂੰ ਘੱਟ ਕਰਨ ਲਈ ਤਿਆਰ ਕੀਤੀ ਗਈ ਸੀ”, ਪਰ ਮੱਧ ਪੂਰਬ ਵਿੱਚ ਸਥਿਤੀ ਬਹੁਤ ਅਸਥਿਰ”ਬਣੀ ਹੋਈ ਹੈ। ਉਹਨਾਂ ਕਿਹਾ ਕਿ ਖੇਤਰ ਵਿੱਚ ਸਥਿਰਤਾ ਇੱਕ ਤਰਜੀਹ ਹੈ। ਨਾਲ ਹੀ ਕਿਹਾ ਕਿ ਕੈਨੇਡਾ ਪਾਰਟੀਆਂ ਨੂੰ ਤੁਰੰਤ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਇਸ ਸੰਕਟ ਨੂੰ ਖਤਮ ਕਰਨ ਲਈ ਇੱਕ ਕੂਟਨੀਤਕ ਹੱਲ ਤੱਕ ਪਹੁੰਚਣ ਦਾ ਸੱਦਾ ਦੇਣ ਚਾਹੀਦਾ ਹੈ।  ਪ੍ਰਧਾਨ ਮੰਤਰੀ ਕਾਰਨੀ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਈਰਾਨੀ ਪ੍ਰਮਾਣੂ ਇੱਛਾਵਾਂ ਅੰਤਰਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹਨ ਅਤੇ ਕੈਨੇਡਾ ਦੇ ਇਸ ਸਟੈਂਡ ਨੂੰ ਦੁਹਰਾਇਆ ਕਿ ਈਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਵਿਕਸਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।  ਇਸ ਤੋਂ ਇਲਾਵਾ ਹਮਲਿਆਂ ਤੋਂ ਬਾਅਦ ਵਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਈਰਾਨ ਦੇ ਮੁੱਖ ਪ੍ਰਮਾਣੂ ਸਥਾਨ ਪੂਰੀ ਤਰ੍ਹਾਂ ਮਿਟ ਗਏ ਹਨ।” ਨੁਕਸਾਨ ਦਾ ਕੋਈ ਸੁਤੰਤਰ ਮੁਲਾਂਕਣ ਨਹੀਂ ਕੀਤਾ ਗਿਆ। ਪਰ ਇਹ ਸਪੱਸ਼ਟ ਨਹੀਂ ਸੀ ਕਿ ਕੀ ਅਮਰੀਕਾ ਆਪਣੇ ਸਹਿਯੋਗੀ ਇਜ਼ਰਾਈਲ ਦੇ ਨਾਲ ਈਰਾਨ ’ਤੇ ਹਮਲਾ ਕਰਨਾ ਜਾਰੀ ਰੱਖੇਗਾ, ਜੋ ਈਰਾਨ ਨਾਲ ਨੌਂ ਦਿਨਾਂ ਦੀ ਜੰਗ ਵਿੱਚ ਰੁੱਝਿਆ ਹੋਇਆ ਹੈ। ਇਜ਼ਰਾਈਲ ਈਰਾਨੀ ਸ਼ਾਸਨ ਦੇ ਸਹਿਯੋਗੀ ਹਮਾਸ ਨਾਲ ਵੀ ਟਕਰਾਅ ਵਿੱਚ ਹੈ। ਇਸ ਤੋਂ ਬਾਅਦ ਈਰਾਨ ਦੇ ਡਿਪਲੋਮੈਟ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਚੇਤਾਵਨੀ ਦਿੱਤੀ ਸੀ ਕਿ ਅਮਰੀਕੀ ਹਮਲਿਆਂ ਦੇ “ਸਥਾਈ ਨਤੀਜੇ ਹੋਣਗੇ” ਅਤੇ ਤਹਿਰਾਨ ਬਦਲਾ ਲੈਣ ਲਈ “ਸਾਰੇ ਵਿਕਲਪ ਰਾਖਵੇਂ ਰੱਖੇਗਾ। ਗੌਰਤਲਬ ਹੈ ਅਮਰੀਕੀ ਹਮਲਿਆਂ ਤੋਂ ਕੁਝ ਘੰਟਿਆਂ ਬਾਅਦ ਈਰਾਨ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾ ਇੱਕ ਨਵਾਂ ਹਮਲਾ ਕੀਤਾ, ਜਿਸ ਨਾਲ ਤਿੰਨ ਸ਼ਹਿਰਾਂ ਵਿੱਚ ਅਪਾਰਟਮੈਂਟ ਇਮਾਰਤਾਂ ਅਤੇ ਘਰ ਤਬਾਹ ਹੋ ਗਏ ਅਤੇ ਘੱਟੋ-ਘੱਟ 23 ਲੋਕ ਜ਼ਖਮੀ ਹੋ ਗਏ।