Oct 10, 2026 0 1
Oct 9, 2026 0 2
Oct 9, 2026 0 1
Oct 8, 2026 0 1
Oct 7, 2026 0 5
Sep 30, 2026 0 13
Sep 30, 2026 0 7
Sep 16, 2026 0 12
Oct 8, 2026 0 2
Oct 7, 2026 0 4
Oct 9, 2026 0 4
Oct 9, 2026 0 3
Jan 8, 2026 0 101
Jan 8, 2026 0 133
Jan 8, 2026 0 108
Jan 8, 2026 0 102
Oct 7, 2026 0 2
Sep 14, 2026 0 14
Sep 10, 2026 0 12
Aug 28, 2026 0 17
Aug 24, 2026 0 20
Sep 30, 2026 0 28
Sep 21, 2026 0 12
Sep 14, 2026 0 12
Sep 11, 2026 0 16
Join our subscribers list to get the latest news, updates and special offers directly in your inbox
ਪੰਜਾਬ
ਅੰਮ੍ਰਿਤਸਰ-ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਸਰਕਾਰ ਨੂੰ ਅੰਮ੍ਰਿਤਸਰ ਵਿੱਚ ਪ੍ਰਸਤਾਵਿਤ 1700 ਕਰੋੜ ਰੁਪਏ ਦੇ “ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ” (ਪੀਜੀਆਈਐਚਆਰਈ) ਪ੍ਰੋਜੈਕਟ ਨੂੰ ਤੁਰੰਤ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਪੰਜਾਬ ਵਿੱਚ ਫਸਲੀ ਵਿਭਿੰਨਤਾ ਅਤੇ ਬਾਗਬਾਨੀ ਖੇਤਰ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ।
ਡਾ. ਸਾਹਨੀ ਨੇ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਨੇ ਸਾਲ 2022 ਵਿੱਚ ਅੰਮ੍ਰਿਤਸਰ ਵਿੱਚ ਵਿਸ਼ਵ ਪੱਧਰੀ ਬਾਗਬਾਨੀ ਖੋਜ ਅਤੇ ਸਿੱਖਿਆ ਸੰਸਥਾਨ ਸਥਾਪਤ ਕਰਨ ਲਈ 1700 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤਹਿਤ 206 ਬਾਗਬਾਨੀ ਵਿਗਿਆਨੀਆਂ ਦੀ ਭਰਤੀ ਅਤੇ ਆਧੁਨਿਕ ਖੋਜ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਸੀ।
ਉਨ੍ਹਾਂ ਕਿਹਾ ਕਿ ਸੰਸਥਾ ਲਈ ਲੋੜੀਂਦੀ 30 ਏਕੜ ਜ਼ਮੀਨ ਪਿੰਡ ਚਿੱਡਣ ਵਿਖੇ ਚਿੰਨ੍ਹਿਤ ਕੀਤੀ ਗਈ ਸੀ ਅਤੇ ਪੰਜਾਬ ਸਰਕਾਰ ਨੇ 20 ਮਾਰਚ 2023 ਨੂੰ ਜ਼ਮੀਨ ਪ੍ਰਾਪਤੀ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ। ਪਰ ਪ੍ਰਸ਼ਾਸਕੀ ਦੇਰੀ ਅਤੇ ਸਮੇਂ ਸਿਰ ਕਾਰਵਾਈ ਨਾ ਹੋਣ ਕਾਰਨ ਪ੍ਰੋਜੈਕਟ ਅੱਗੇ ਨਹੀਂ ਵੱਧ ਸਕਿਆ, ਜਿਸ ਕਾਰਨ ਆਈਸੀਏਆਰ ਵੱਲੋਂ ਮਨਜ਼ੂਰ ਕੀਤੇ ਫੰਡ ਵੀ ਜਾਰੀ ਨਹੀਂ ਹੋ ਸਕੇ।
ਡਾ. ਸਾਹਨੀ ਨੇ ਕਿਹਾ ਕਿ ਇਹ ਦੁੱਖਦਾਈ ਹੈ ਕਿ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਪੂਰੀ ਨਾ ਹੋ ਸਕੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿੰਡ ਚਿੱਡਣ ਹੀ ਇਸ ਪ੍ਰੋਜੈਕਟ ਲਈ ਸਭ ਤੋਂ ਉਚਿਤ ਥਾਂ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਹਿਲਾਂ ਤੋਂ ਮਨਜ਼ੂਰ 30 ਏਕੜ ਜ਼ਮੀਨ ਤੁਰੰਤ ਉਪਲਬਧ ਕਰਵਾਈ ਜਾਵੇ ਅਤੇ ਕੇਂਦਰ ਸਰਕਾਰ ਤੋਂ ਮਨਜ਼ੂਰ ਹੋਈ 1700 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਕਰਨ ਲਈ ਆਈਸੀਏਆਰ ਨਾਲ ਤੁਰੰਤ ਕਾਰਵਾਈ ਕੀਤੀ ਜਾਵੇ।
Previous Article
Next Article
Like
Dislike
Love
Funny
Angry
Sad
Wow
Mar 25, 2026 0 39
Oct 13, 2025 0 44
Jan 31, 2026 0 43
Jun 4, 2026 0 24
Apr 9, 2026 0 35
Jul 27, 2026 0 27
This site uses cookies. By continuing to browse the site you are agreeing to our use of cookies.