2027 ਵਰਲਡ ਕੱਪ ਤੱਕ ਰੋਹਿਤ ਸ਼ਰਮਾ ਦੀ ਫਿਟਨੈੱਸ ’ਤੇ BCCI ਨੂੰ ਚਿੰਤਾ
ਨਵੀਂ ਦਿੱਲੀ-ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਕਪਤਾਨ ਰੋਹਿਤ ਸ਼ਰਮਾ ਦੀ ਫਿਟਨੈੱਸ ਨੂੰ ਲੈ ਕੇ ਚਿੰਤਾ ਸਤਾਉਣ ਲੱਗੀ ਹੈ। ਰਿਪੋਰਟਾਂ ਮੁਤਾਬਕ ਬੋਰਡ ਨੂੰ ਸ਼ੱਕ ਹੈ ਕਿ ਕੀ ਰੋਹਿਤ 2027 ਦੇ ਵਨਡੇ ਵਰਲਡ ਕੱਪ ਤੱਕ ਪੂਰੀ ਤਰ੍ਹਾਂ ਫਿਟ ਰਹਿ ਸਕਣਗੇ ਜਾਂ ਨਹੀਂ।
ਚੋਣਕਾਰਾਂ ਨੇ ਅਫਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ਲਈ ਟੀਮ ਚੁਣਦੇ ਸਮੇਂ ਰੋਹਿਤ ਅਤੇ ਹਰਦਿਕ ਪੰਡਿਆ ਦੀ ਫਿਟਨੈੱਸ ’ਤੇ ਖਾਸ ਚਰਚਾ ਕੀਤੀ। ਰੋਹਿਤ ਪਿਛਲੇ ਤਿੰਨ ਹਫ਼ਤਿਆਂ ਤੋਂ ਹੈਮਸਟ੍ਰਿੰਗ ਚੋਟ ਕਾਰਨ IPL ਨਹੀਂ ਖੇਡੇ ਸਨ।ਸੂਤਰਾਂ ਮੁਤਾਬਕ BCCI ਨੂੰ ਚਿੰਤਾ ਹੈ ਕਿ ਲਗਭਗ 40 ਸਾਲ ਦੀ ਉਮਰ ਵਿੱਚ ਰੋਹਿਤ ਦਾ ਸਰੀਰ ਲਗਾਤਾਰ ਉੱਚ ਪੱਧਰੀ ਕ੍ਰਿਕਟ ਦਾ ਦਬਾਅ ਕਿੰਨਾ ਝੱਲ ਸਕੇਗਾ। ਵਨਡੇ ਕ੍ਰਿਕਟ ਵਿੱਚ 50 ਓਵਰ ਫੀਲਡਿੰਗ ਕਰਨੀ ਪੈਂਦੀ ਹੈ ਅਤੇ IPL ਵਾਂਗ “ਇੰਪੈਕਟ ਪਲੇਅਰ” ਦਾ ਵਿਕਲਪ ਨਹੀਂ ਹੁੰਦਾ।
ਦੂਜੇ ਪਾਸੇ ਹਰਦਿਕ ਪੰਡਿਆ ਦੀ ਗੇਂਦਬਾਜ਼ੀ ਫਿਟਨੈੱਸ ਨੂੰ ਲੈ ਕੇ ਵੀ ਸਵਾਲ ਹਨ। ਚੋਣਕਾਰ ਚਾਹੁੰਦੇ ਹਨ ਕਿ ਉਹ ਲਗਾਤਾਰ 10 ਓਵਰ ਸੁੱਟਣ ਦੇ ਯੋਗ ਹੋਣ।ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੁਣ BCCI ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਭਵਿੱਖ ਨੂੰ ਇਕੱਠੇ ਦੇਖਣ ਦੀ ਬਜਾਏ ਵੱਖ-ਵੱਖ ਤਰੀਕੇ ਨਾਲ ਅੰਕਣ ਕਰਨਾ ਚਾਹੁੰਦਾ ਹੈ। ਬੋਰਡ ਦਾ ਮੰਨਣਾ ਹੈ ਕਿ ਕੋਹਲੀ ਦੀ ਫਿਟਨੈੱਸ ਅਤੇ ਫਾਰਮ ਇਸ ਸਮੇਂ ਕਾਫ਼ੀ ਮਜ਼ਬੂਤ ਹੈ।
















