‘ਦ੍ਰਿਸ਼ਯਮ 3’ ਨੇ ਰਿਲੀਜ਼ ਤੋਂ ਪਹਿਲਾਂ ਹੀ ਮਚਾਈ ਧੂਮ
ਮਲਿਆਲਮ ਸਿਨੇਮਾ ਦੀ ਸਭ ਤੋਂ ਮਸ਼ਹੂਰ ਥ੍ਰਿਲਰ ਫ਼ਰੈਂਚਾਈਜ਼ੀ ਦ੍ਰਿਸ਼ਯਮ ਦਾ ਤੀਜਾ ਭਾਗ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਿਆ ਹੈ। ਮੋਹਨਲਾਲ ਇੱਕ ਵਾਰ ਫਿਰ ਜਾਰਜਕੁੱਟੀ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ, ਜਦਕਿ ਫ਼ਿਲਮ ਦਾ ਨਿਰਦੇਸ਼ਨ ਜੀਤੂ ਜੋਸਫ਼ ਨੇ ਕੀਤਾ ਹੈ।
ਫ਼ਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਟਰੇਡ ਰਿਪੋਰਟਾਂ ਮੁਤਾਬਕ ਦੁਨੀਆ ਭਰ ਵਿੱਚ ਐਡਵਾਂਸ ਬੁਕਿੰਗ 30 ਕਰੋੜ ਰੁਪਏ ਦੇ ਨੇੜੇ ਪਹੁੰਚ ਗਈ ਹੈ। ਕੇਰਲ, ਗਲਫ਼ ਦੇਸ਼ਾਂ, ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਿੱਚ ਫ਼ਿਲਮ ਨੂੰ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ।ਸੋਸ਼ਲ ਮੀਡੀਆ ‘ਤੇ ਆ ਰਹੀਆਂ ਪਹਿਲੀਆਂ ਪ੍ਰਤੀਕ੍ਰਿਆਵਾਂ ਵਿੱਚ ਫ਼ਿਲਮ ਦੀ ਸਸਪੈਂਸ ਭਰੀ ਕਹਾਣੀ ਅਤੇ ਮੋਹਨਲਾਲ ਦੀ ਅਦਾਕਾਰੀ ਦੀ ਖੂਬ ਤਾਰੀਫ਼ ਹੋ ਰਹੀ ਹੈ। ਕਈ ਦਰਸ਼ਕਾਂ ਨੇ ਪਹਿਲੇ ਹਿੱਸੇ ਨੂੰ “ਟੈਂਸ਼ਨ ਨਾਲ ਭਰਪੂਰ ਅਤੇ ਦਮਦਾਰ” ਕਰਾਰ ਦਿੱਤਾ ਹੈ।
ਫ਼ਿਲਮ ਵਿੱਚ ਮੀਨਾ, ਅੰਸਿਬਾ ਹਸਨ, ਐਸਥਰ ਅਨੀਲ ਅਤੇ ਮੁਰਲੀ ਗੋਪੀ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।ਰਿਪੋਰਟਾਂ ਅਨੁਸਾਰ ਫ਼ਿਲਮ ਥੀਏਟਰ ਰਨ ਮਗਰੋਂ ਜੂਨ ਦੇ ਅਖੀਰ ਜਾਂ ਜੁਲਾਈ ਦੀ ਸ਼ੁਰੂਆਤ ਵਿੱਚ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਵੀ ਰਿਲੀਜ਼ ਹੋ ਸਕਦੀ ਹੈ।
















