ਸਲਮਾਨ ਖਾਨ ਗਣੇਸ਼ ਚਤੁਰਥੀ ਸਮਾਗਮ ਵਿੱਚ ਪੁੱਜੇ

Salman Khan attended Ganesh Chaturthi celebrations at brother Sohail Khan’s residence. His white headscarf reminded fans of his iconic look from Wanted. Several Bollywood celebrities also attended the celebration.

ਸਲਮਾਨ ਖਾਨ ਗਣੇਸ਼ ਚਤੁਰਥੀ ਸਮਾਗਮ ਵਿੱਚ ਪੁੱਜੇ

ਮੁੰਬਈ-ਅਦਾਕਾਰ ਸਲਮਾਨ ਖਾਨ ਆਪਣੇ ਭਰਾ ਸੋਹੇਲ ਖਾਨ ਦੇ ਘਰ ਗਣੇਸ਼ ਚਤੁਰਥੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ। ਇਸ ਮੌਕੇ ਉਹ ਨੀਲੀਆਂ ਧਾਰੀਆਂ ਵਾਲੀ ਕਮੀਜ਼, ਹਲਕੀ ਨੀਲੀ ਜੀਨਸ ਅਤੇ ਸਿਰ ’ਤੇ ਚਿੱਟਾ ਸਕਾਰਫ਼ ਬੰਨ੍ਹੇ ਨਜ਼ਰ ਆਏ।

ਸਲਮਾਨ ਦੀ ਇਸ ਲੁੱਕ ਨੇ ਪ੍ਰਸ਼ੰਸਕਾਂ ਨੂੰ 2009 ਦੀ ਫ਼ਿਲਮ ‘ਵਾਂਟੇਡ’ ਦੀ ਯਾਦ ਦਿਵਾ ਦਿੱਤੀ। ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਲੁੱਕ ਦੀ ਕਾਫ਼ੀ ਤਾਰੀਫ਼ ਕੀਤੀ।ਇਸ ਸਮਾਗਮ ਵਿੱਚ ਕਰਨ ਜੌਹਰ, ਮਹੀਪ ਕਪੂਰ, ਇਊਲੀਆ ਵਾਂਤੂਰ, ਜੇਨੇਲੀਆ ਡਿਸੂਜ਼ਾ ਅਤੇ ਸੀਮਾ ਸਜਦੇਹ ਸਮੇਤ ਕਈ ਹਸਤੀਆਂ ਵੀ ਪੁੱਜੀਆਂ। ਇਸ ਤੋਂ ਪਹਿਲਾਂ ਸਲਮਾਨ ਦੀ ਮਾਤਾ ਸਲਮਾ ਖਾਨ ਅਤੇ ਭੈਣ ਅਰਪਿਤਾ ਖਾਨ ਸ਼ਰਮਾ ਨੇ ਘਰ ਵਿੱਚ ਗਣੇਸ਼ ਜੀ ਦਾ ਸਵਾਗਤ ਕੀਤਾ।ਸਲਮਾਨ ਇਸ ਸਮੇਂ ‘ਬਿੱਗ ਬੌਸ 20’ ਦੀ ਮੇਜ਼ਬਾਨੀ ਕਰ ਰਹੇ ਹਨ।