ਡੈਨੀਅਲ ਸਮਿਥ ਨੇ ਮੁੜ ਚੋਣ ਜਿੱਤਣ ਲਈ ਕੈਲਗਰੀ ’ਤੇ ਕੇਂਦਰਿਤ ਕੀਤੀ ਨਜ਼ਰ
Alberta Premier Danielle Smith has shifted her focus to Calgary as she prepares for a re-election campaign and seeks a second term in office.
ਕੈਲਗਰੀ-ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੇ 19 ਅਕਤੂਬਰ ਨੂੰ ਹੋਏ ਰੈਫਰੈਂਡਮ ਤੋਂ ਬਾਅਦ ਹੁਣ ਮੁੜ ਚੋਣ ਜਿੱਤ ਕੇ ਦੂਜੀ ਵਾਰ ਸੱਤਾ ਹਾਸਲ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮਕਸਦ ਲਈ ਉਨ੍ਹਾਂ ਨੇ ਕੈਲਗਰੀ ਨੂੰ ਆਪਣਾ ਮੁੱਖ ਚੋਣ ਮੈਦਾਨ ਬਣਾਇਆ ਹੈ।
ਕੈਲਗਰੀ ਹੇਰਾਲਡ ਦੇ ਕਾਲਮਨਵੀਸ ਰਿਕ ਬੈੱਲ ਮੁਤਾਬਕ, ਡੈਨੀਅਲ ਸਮਿਥ ਲਈ ਮੁੜ ਮੁੱਖ ਮੰਤਰੀ ਬਣਨ ਦੇ ਰਾਹ ਵਿੱਚ ਕੈਲਗਰੀ ਦੀ ਭੂਮਿਕਾ ਅਹਿਮ ਰਹੇਗੀ। ਰੈਫਰੈਂਡਮ ਤੋਂ ਬਾਅਦ ਹੁਣ ਉਨ੍ਹਾਂ ਦਾ ਧਿਆਨ ਅਗਲੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਅਤੇ ਸੂਬੇ ਵਿੱਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਵੱਲ ਹੈ।














