ਬੀ.ਸੀ. ਨਰਸਾਂ ਅਤੇ ਸੂਬਾ ਸਰਕਾਰ ਵਿਚਾਲੇ ਅਸਥਾਈ ਸਮਝੌਤਾ

The British Columbia Nurses’ Union (BCNU) has reached a tentative agreement with the provincial government after lengthy negotiations. Earlier this month, nearly 55,000 nurses voted strongly in favor of strike action, marking the first province-wide job action vote in 25 years.

ਬੀ.ਸੀ. ਨਰਸਾਂ ਅਤੇ ਸੂਬਾ ਸਰਕਾਰ ਵਿਚਾਲੇ ਅਸਥਾਈ ਸਮਝੌਤਾ

ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਨਰਸਿਜ਼ ਯੂਨੀਅਨ (ਬੀਸੀਐਨਯੂ) ਨੇ ਸੂਬਾ ਸਰਕਾਰ ਨਾਲ ਅਸਥਾਈ ਸਮਝੌਤਾ ਹੋਣ ਦੀ ਪੁਸ਼ਟੀ ਕੀਤੀ ਹੈ। ਯੂਨੀਅਨ ਨੇ ਕਿਹਾ ਕਿ ਇਹ ਸਮਝੌਤਾ ਲੰਬੀਆਂ ਅਤੇ ਕਠਿਨ ਗੱਲਬਾਤਾਂ ਤੋਂ ਬਾਅਦ ਸੰਭਵ ਹੋਇਆ ਹੈ।

12 ਮਈ ਨੂੰ ਯੂਨੀਅਨ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਲੋੜ ਪਈ ਤਾਂ ਉਸਦੇ ਕਰੀਬ 55 ਹਜ਼ਾਰ ਮੈਂਬਰ ਹੜਤਾਲੀ ਕਾਰਵਾਈ ਲਈ ਤਿਆਰ ਹਨ। ਉਸ ਵੇਲੇ ਯੂਨੀਅਨ ਪ੍ਰਧਾਨ ਐਡਰੀਅਨ ਗੀਅਰ ਨੇ ਦੱਸਿਆ ਸੀ ਕਿ ਪਿਛਲੇ 25 ਸਾਲਾਂ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਸੂਬੇ ਭਰ ਦੀਆਂ ਨਰਸਾਂ ਨੇ ਨੌਕਰੀ ਸੰਬੰਧੀ ਕਾਰਵਾਈ ਦੇ ਹੱਕ ਵਿੱਚ ਵੋਟਿੰਗ ਕੀਤੀ। ਇਸ ਦੌਰਾਨ 98.2 ਫ਼ੀਸਦੀ ਮੈਂਬਰਾਂ ਨੇ ਹੜਤਾਲ ਦੇ ਹੱਕ ਵਿੱਚ ਵੋਟ ਪਾਈ ਸੀ।ਗੀਅਰ ਨੇ ਕਿਹਾ ਕਿ ਨਰਸਾਂ ਦੀ ਇਕਜੁਟਤਾ ਅਤੇ ਰਿਕਾਰਡ ਹੜਤਾਲ ਮੰਡੇਟ ਕਾਰਨ ਗੱਲਬਾਤ ਵਿੱਚ ਯੂਨੀਅਨ ਦੀ ਪਕੜ ਮਜ਼ਬੂਤ ਹੋਈ, ਜਿਸ ਨਾਲ ਨਰਸਾਂ ਲਈ ਮਹੱਤਵਪੂਰਨ ਸੁਧਾਰ ਹਾਸਲ ਕੀਤੇ ਜਾ ਸਕੇ।

ਯੂਨੀਅਨ ਅਨੁਸਾਰ ਅਸਥਾਈ ਸਮਝੌਤੇ ਵਿੱਚ ਤਨਖ਼ਾਹਾਂ, ਸਹੂਲਤਾਂ ਅਤੇ ਕੰਮਕਾਜ ਦੀਆਂ ਸਥਿਤੀਆਂ ਵਿੱਚ ਸੁਧਾਰ ਸ਼ਾਮਲ ਹਨ। ਇਸ ਦੇ ਨਾਲ ਹੀ ਅਗਲੇ ਚਾਰ ਸਾਲਾਂ ਦੌਰਾਨ ਸਰਕਾਰ ਵੱਲੋਂ 12 ਫ਼ੀਸਦੀ ਤਨਖ਼ਾਹ ਵਾਧੇ ਦੀ ਵਿਵਸਥਾ ਕੀਤੀ ਗਈ ਹੈ।

ਸਮਝੌਤੇ ਵਿੱਚ ਕੰਮਕਾਜ ਵਾਲੀਆਂ ਥਾਵਾਂ ‘ਤੇ ਸੁਰੱਖਿਆ, ਹਿੰਸਾ ਰੋਕੂ ਉਪਾਅ ਅਤੇ ਨਰਸਾਂ ਦੀਆਂ ਹੋਰ ਮੁੱਖ ਮੰਗਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਭਰ ਵਿੱਚ ਘੱਟੋ-ਘੱਟ ਨਰਸ-ਮਰੀਜ਼ ਅਨੁਪਾਤ ਲਾਗੂ ਕਰਨ ਲਈ ਵਾਧੂ ਫੰਡਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਯੂਨੀਅਨ ਨੇ ਕਿਹਾ ਕਿ ਨੌਕਰੀ ਸੰਬੰਧੀ ਕਾਰਵਾਈ ਨਰਸਾਂ ਦੀ ਪਹਿਲ ਨਹੀਂ ਸੀ, ਪਰ ਆਪਣੇ ਹੱਕਾਂ ਲਈ ਉਹ ਇਹ ਕਦਮ ਚੁੱਕਣ ਲਈ ਮਜਬੂਰ ਹੋ ਰਹੀਆਂ ਸਨ।ਅਸਥਾਈ ਸਮਝੌਤੇ ਦੇ ਪੂਰੇ ਵੇਰਵੇ ਆਉਣ ਵਾਲੇ ਦਿਨਾਂ ਵਿੱਚ ਮੈਂਬਰਾਂ ਨਾਲ ਸਾਂਝੇ ਕੀਤੇ ਜਾਣਗੇ, ਜਦਕਿ ਇਸ ਦੀ ਮਨਜ਼ੂਰੀ ਲਈ ਵੋਟਿੰਗ 15 ਤੋਂ 19 ਜੂਨ ਤੱਕ ਹੋਵੇਗੀ।