1 ਜੁਲਾਈ ਤੋਂ ਮੱਧਵਰਗ ਪਰਿਵਾਰਾਂ ਨੂੰ ਟੈਕਸ ਤੋਂ ਮਿਲੀ ਥੋੜੀ ਛੂਟ, ਸਾਲਾਨਾ ਹੋਵੇਗੀ $840 ਦੀ ਬਚਤ
ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ, ”ਕੈਨੇਡਾ ਦੀ ਨਵੀਂ ਸਰਕਾਰ ਬਦਲਾਅ ਦੇ ਇੱਕ ਮੰਡੇਟ ਨਾਲ ਚੁਣੀ ਗਈ ਹੈ, ਜਿਸ ਵਿੱਚ ਮੱਧਵਰਗ ਦੀ ਟੈਕਸ ਛੂਟ ਅਤੇ ਜੀਵਨ ਦੀ ਲਾਗਤ ਘਟਾਉਣ ਵਰਗੇ ਨਿਰਣਾਯਕ ਕਦਮ ਸ਼ਾਮਲ ਹਨ। 1 ਜੁਲਾਈ ਤੋਂ ਲਾਗੂ ਹੋਈ ਇਹ ਲਾਗੂ ਹੋ ਰਹੀ ਪਰਿਵਾਰਾਂ ਨੂੰ ਆਪਣੀ ਕਮਾਈ ਵਿੱਚੋਂ ਵਧੇਰੇ ਰਕਮ ਆਪਣੇ ਕੰਮ ਲਈ ਖਰਚਣ ਦੀ ਆਜ਼ਾਦੀ ਦੇਵੇਗੀ।”
ਮਾਲੀਅਤ ਅਤੇ ਰਾਸ਼ਟਰੀ ਰਾਜਸਵ ਮੰਤਰੀ ਫਰਾਂਸਵਾ-ਫਿਲੀਪ ਸ਼ਾਂਪੇਨ ਨੇ ਵੀ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, ”1 ਜੁਲਾਈ ਤੋਂ ਕੈਨੇਡੀਅਨ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਵਧੇਰੇ ਰਕਮ ਆਪਣੇ ਪਾਸ ਰੱਖ ਸਕਣਗੇ। ਜਦੋਂ ਵਿਸ਼ਵ ਭਰ ਵਿੱਚ ਆਰਥਿਕ ਗੈਰ-ਯਕੀਨੀਤਾ ਹੋਈ ਪਈ ਹੈ, ਅਸੀਂ ਮੱਧਵਰਗ ਲਈ ਜੀਵਨ ਸੌਖਾ ਅਤੇ ਵਿੱਤੀ ਸੁਰੱਖਿਆ ਯਕੀਨੀ ਬਣਾਉਣ ਲਈ ਪੱਕੜੀ ਹੋਈ ਹੈ। ਇਹ ਨਾ ਕੇਵਲ ਇਨਸਾਫ ਬਾਰੇ ਹੈ, ਸਗੋਂ ਇੱਕ ਐਸਾ ਆਰਥਿਕ ਢਾਂਚਾ ਤਿਆਰ ਕਰਨ ਬਾਰੇ ਵੀ ਹੈ ਜੋ ਹਰ ਕਿਸੇ ਲਈ ਕੰਮ ਕਰੇ।”
ਜ਼ਿਕਰਯੋਗ ਹੈ ਕਿ ਆਮਦਨ ਸਾਲਾਨਾ ਅਧਾਰ ‘ਤੇ ਦਰਜ ਕੀਤੀ ਜਾਂਦੀ ਹੈ ਅਤੇ ਕਰ ਵੀ ਸਾਲਾਨਾ ਹੀ ਲਗਾਇਆ ਜਾਂਦਾ ਹੈ।
2025 ਵਿੱਚ ਨਿਊਨਤਮ ਟੈਕਸ ਰੇਟ ਵਿੱਚ 1% ਦੀ ਕਟੌਤੀ ਕਰਕੇ ਪੂਰੇ ਸਾਲ ਲਈ ਨਵਾਂ ਟੈਕਸ ਦਰ 14.5% ਹੋਵੇਗਾ।
2026 ਅਤੇ ਇਸ ਤੋਂ ਅਗਲੇ ਸਾਲਾਂ ਲਈ ਇਹ ਰੇਟ 14% ਹੋਵੇਗਾ।
ਕੈਨੇਡਾ ਰਿਵੈਨਿਊ ਏਜੰਸੀ (ਛ੍ਰਅ) ਨੇ ਜੁਲਾਈ ਤੋਂ ਦਸੰਬਰ 2025 ਦੇ ਸਮੇਂ ਲਈ ਆਪਣੀਆਂ ਸੋੁਰਸ ਡਿਡਕਸ਼ਨ ਟੇਬਲਾਂ ਨੂੰ ਅਪਡੇਟ ਕਰ ਦਿੱਤਾ ਹੈ, ਤਾਂ ਜੋ ਨੌਕਰੀਦਾਤਾ 1 ਜੁਲਾਈ ਤੋਂ ਲਾਗੂ ਕਟੌਤੀ ਦੇ ਅਧਾਰ ‘ਤੇ ਕੰਮਚਾਰੀਆਂ ਦੀ ਤਨਖ਼ਾਹ ਵਿਚੋਂ ਘੱਟ ਕਰ ਕੱਟਣ। ਇਸਦਾ ਅਰਥ ਇਹ ਹੈ ਕਿ ਜਿਹੜੇ ਲੋਕ ਤਨਖ਼ਾਹ ਜਾਂ ਹੋਰ ਸੋੁਰਸ ਡਿਡਕਸ਼ਨ ਵਾਲੀ ਆਮਦਨ ਕਮਾ ਰਹੇ ਹਨ, ਉਨ੍ਹਾਂ ਉੱਤੇ ਹੁਣ 14% ਦੀ ਦਰ ਨਾਲ ਕਰ ਲਾਗੂ ਹੋਵੇਗਾ। ਜੇਕਰ ਇਹ ਛੋਟ ਤਨਖ਼ਾਹ ਵਿੱਚ ਨਹੀਂ ਮਿਲਦੀ ਤਾਂ ਲੋਕਾਂ ਨੂੰ ਇਹ ਛੋਟ 2025 ਦੇ ਟੈਕਸ ਰਿਟਰਨ ਭਰਨ ਵੇਲੇ ਮਿਲੇਗੀ।
|
|
















