ਸਿੱਖ ਸੰਗਠਨਾਂ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੇ ਗਏ ਜੀ-7 ਸੰਮੇਲਨ ਲਈ ਸੱਦੇ ਦੀ ਨਿੰਦਾ

ਸਿੱਖ ਸੰਗਠਨਾਂ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੇ ਗਏ ਜੀ-7 ਸੰਮੇਲਨ ਲਈ ਸੱਦੇ ਦੀ ਨਿੰਦਾ

ਓਟਾਵਾ-ਇੱਕ ਜ਼ਰੂਰੀ ਅਤੇ ਇੱਕਜੁੱਟ ਅਪੀਲ ਵਿੱਚ ਕੈਨੇਡਾ ਭਰ ਦੀਆਂ ਪ੍ਰਮੁੱਖ ਸਿੱਖ ਸੰਗਠਨਾਂ ਨੇ ਕੈਨੇਡੀਅਨ ਸੰਸਦ ਮੈਂਬਰਾਂ ਨੂੰ ਇੱਕ ਖੁੱਲ੍ਹਾ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਉਣ ਵਾਲੇ ਜੀ-7 ਸੰਮੇਲਨ ਵਿੱਚ ਸੱਦਾ ਦੇਣ ਦੇ ਫੈਸਲੇ ’ਤੇ ਆਪਣੀ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਬੀਸੀ ਗੁਰਦੁਆਰਾ ਕੌਂਸਲ, ਸਿੱਖ ਫੈਡਰੇਸ਼ਨ, ਓਨਟਾਰੀਓ ਗੁਰਦੁਆਰਾ ਕਮੇਟੀ, ਕਿਊਬੈਕ ਸਿੱਖ ਕੌਂਸਲ ਅਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਦੇ ਪ੍ਰਤੀਨਿਧੀਆਂ ਦੁਆਰਾ ਦਸਤਖਤ ਕੀਤੇ ਗਏ ਇਸ ਪੱਤਰ ਵਿੱਚ ਸੱਦੇ ਨੂੰ ਨੈਤਿਕ ਅਸਫਲਤਾ ਅਤੇ ਕੈਨੇਡੀਅਨ ਸਿੱਖਾਂ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ ਗਿਆ ਹੈ ਜਿਸਤੋਂ ਬਾਅਦ ਪੱਤਰ ਵਿੱਚ ਸੰਸਦ ਮੈਂਬਰਾਂ ਲਈ ਤਿੰਨ ਖਾਸ ਮੰਗਾਂ ਦੀ ਰੂਪਰੇਖਾ ਦਿੱਤੀ ਗਈ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਦਾ ਜਨਤਕ ਤੌਰ ’ਤੇ ਵਿਰੋਧ ਕਰੋ ਅਤੇ ਕੈਨੇਡਾ ਵਿੱਚ ਦਖਲਅੰਦਾਜ਼ੀ ਅਤੇ ਹਿੰਸਾ ਲਈ ਭਾਰਤੀ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਦੀ ਵਚਨਬੱਧਤਾ ਦੀ ਪੁਸ਼ਟੀ ਕਰੋ, ਨਿੱਝਰ ਕਤਲ ਸਮੇਤ ਭਾਰਤੀ ਅੰਤਰ-ਰਾਸ਼ਟਰੀ ਦਮਨ ਦੀ ਇੱਕ ਸੁਤੰਤਰ ਜਨਤਕ ਜਾਂਚ ਦੀ ਸਥਾਪਨਾ ਦਾ ਸਮਰਥਨ ਕਰੋ ਅਤੇ ਭਾਰਤ ਨਾਲ ਸਾਰੇ ਸੁਰੱਖਿਆ ਅਤੇ ਖੁਫੀਆ ਸਹਿਯੋਗ ਨੂੰ ਮੁਅੱਤਲ ਕਰਨ ਦੀ ਮੰਗ ਕਰੋ ਜੋ ਕੈਨੇਡਾ ਵਿੱਚ ਰਾਜਨੀਤਿਕ ਅਸੰਤੁਸ਼ਟਾਂ ਨੂੰ ਖਤਰੇ ਵਿੱਚ ਪਾ ਸਕਦਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਚੁੱਪ ਰਹਿਣ ਨੂੰ ਮਿਲੀਭੁਗਤ ਵਜੋਂ ਦੇਖਿਆ ਜਾਵੇਗਾ ਅਤੇ ਮੋਦੀ ਦੀ ਫੇਰੀ ਦਾ ਵਿਰੋਧ ਕਰਨ ਅਤੇ ਜਵਾਬਦੇਹੀ ਦੀ ਮੰਗ ਕਰਨ ਲਈ 14 ਜੂਨ 2025 ਨੂੰ ਓਟਾਵਾ ਵਿੱਚ ਪਾਰਲੀਮੈਂਟ ਹਿੱਲ ’ਤੇ ਇੱਕ ਰਾਸ਼ਟਰੀ ਸਿੱਖ ਰੈਲੀ ਦਾ ਐਲਾਨ ਕੀਤਾ ਗਿਆ ਹੈ।