ਕ੍ਰਾਊਨ ਰੌਇਲ ਬਣਾਉਣ ਵਾਲੀ ਕੰਪਨੀ ਨਾਲ ਫੋਰਡ ਸਰਕਾਰ ਦੀ 23 ਮਿਲੀਅਨ ਡਾਲਰ ਦੀ ਡੀਲ

ਕ੍ਰਾਊਨ ਰੌਇਲ ਬਣਾਉਣ ਵਾਲੀ ਕੰਪਨੀ ਨਾਲ ਫੋਰਡ ਸਰਕਾਰ ਦੀ 23 ਮਿਲੀਅਨ ਡਾਲਰ ਦੀ ਡੀਲ

ਓਨਟਾਰੀਓ-Government of Ontario ਨੇ ਕ੍ਰਾਊਨ ਰੌਇਲ ਦੇ ਉਤਪਾਦਕ ਨਾਲ 23 ਮਿਲੀਅਨ ਡਾਲਰ ਦੇ ਨਿਵੇਸ਼ ਨੂੰ ਲੈ ਕੇ ਸਮਝੌਤਾ ਕਰ ਲਿਆ ਹੈ। ਇਸ ਤਹਿਤ ਹੁਣ ਵ੍ਹਿਸਕੀ ਨੂੰ ਮੁੜ LCBO ਦੀਆਂ ਸ਼ੈਲਫਾਂ ਉੱਤੇ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਸਰਕਾਰ ਵੱਲੋਂ ਜਾਰੀ ਨਿਊਜ਼ ਰਲੀਜ਼ ਮੁਤਾਬਕ ਕ੍ਰਾਊਨ ਰੌਇਲ ਤਿਆਰ ਕਰਨ ਵਾਲੀ ਕੰਪਨੀ Diageo ਨੇ ਓਨਟਾਰੀਓ ਵਿੱਚ 23 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

ਜਿਕਰਯੋਗ ਹੈ ਕਿ ਵ੍ਹਿਸਕੀ ਨਿਰਮਾਤਾ ਵੱਲੋਂ Amherstburg ਸਥਿਤ ਆਪਣੇ ਬੋਟਲਿੰਗ ਪਲਾਂਟ ਨੂੰ ਬੰਦ ਕਰਨ ਅਤੇ ਕੁਝ ਨੌਕਰੀਆਂ ਅਮਰੀਕਾ ਸ਼ਿਫਟ ਕਰਨ ਦੇ ਫੈਸਲੇ ਤੋਂ ਬਾਅਦ ਪ੍ਰੀਮੀਅਰ Doug Ford ਨੇ ਕ੍ਰਾਊਨ ਰੌਇਲ ਨੂੰ ਐਲਸੀਬੀਓ ਦੀਆਂ ਸ਼ੈਲਫਾਂ ਤੋਂ ਹਟਾਉਣ ਦਾ ਹੁਕਮ ਦਿੱਤਾ ਸੀ।

ਹੁਣ ਨਵੀਂ ਡੀਲ ਦੇ ਤਹਿਤ ਕੰਪਨੀ ਵੱਲੋਂ ਨਿਵੇਸ਼ ਦੇ ਭਰੋਸੇ ਤੋਂ ਬਾਅਦ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈਂਦੇ ਹੋਏ ਉਤਪਾਦ ਨੂੰ ਮੁੜ ਵਿਕਰੀ ਲਈ ਮਨਜ਼ੂਰੀ ਦੇ ਦਿੱਤੀ ਹੈ।