ਗੋਲੀਬਾਰੀ ਕਰਨ ਵਾਲੀ ਔਰਤ ਦੀ ਸ਼ਨਾਖ਼ਤ, ਮਾਂ, ਮਤਰੇਏ ਭਰਾ ਤੇ ਵਿਦਿਆਰਥੀਆਂ ਦੀ ਹੱਤਿਆ ਮਗਰੋਂ ਖ਼ੁਦ ਨੂੰ ਮਾਰੀ ਗੋਲੀ
ਵੈਨਕੂਵਰ-ਕੈਨੇਡਾ ਦੇ British Columbia ਸੂਬੇ ਦੇ ਬਰਫ਼ੀਲੇ ਖੇਤਰ Tumbler Ridge ਦੇ ਹਾਇਰ ਸੈਕੰਡਰੀ ਸਕੂਲ ਵਿੱਚ ਹੋਈ ਭਿਆਨਕ ਗੋਲੀਬਾਰੀ ਮਾਮਲੇ ਵਿੱਚ ਪੁਲੀਸ ਨੇ ਬੰਦੂਕਧਾਰੀ ਦੀ ਪਛਾਣ ਜੈਸੀ ਵੈਨ ਰੂਟਸਲਾਰ (18) ਵਜੋਂ ਕੀਤੀ ਹੈ, ਜੋ ਇਲਾਕੇ ਦੀ ਰਹਿਣ ਵਾਲੀ ਸੀ।
ਪੁਲੀਸ ਅਨੁਸਾਰ ਦੋ ਹਥਿਆਰਾਂ ਨਾਲ ਲੈਸ ਰੂਟਸਲਾਰ ਨੇ ਪਹਿਲਾਂ ਆਪਣੇ ਘਰ ਵਿੱਚ ਆਪਣੀ ਮਾਂ ਅਤੇ 11 ਸਾਲਾਂ ਦੇ ਮਤਰੇਏ ਭਰਾ ਦੀ ਹੱਤਿਆ ਕੀਤੀ। ਇਸ ਤੋਂ ਬਾਅਦ ਉਹ ਸਕੂਲ ਪਹੁੰਚੀ ਜਿੱਥੇ ਉਸ ਨੇ ਇੱਕ ਅਧਿਆਪਕਾ ਅਤੇ 12 ਤੋਂ 17 ਸਾਲ ਦੇ ਕਈ ਵਿਦਿਆਰਥੀਆਂ ਉੱਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਕੁੱਲ ਨੌਂ ਲੋਕਾਂ ਦੀ ਮੌਤ ਹੋਈ ਹੈ, ਜਦਕਿ ਜ਼ਖ਼ਮੀਆਂ ਦੀ ਹਾਲਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ।
ਬ੍ਰਿਟਿਸ਼ ਕੋਲੰਬੀਆ ਵਿੱਚ ਕੇਂਦਰੀ ਪੁਲੀਸ ਦੇ ਇੰਚਾਰਜ ਸੁਪਰਡੈਂਟ ਡਾਇਨ ਮੈਕਡੌਨਰਡ ਨੇ ਕਿਹਾ ਕਿ ਇਸ ਕਤਲੇਆਮ ਦੇ ਮਕਸਦ ਬਾਰੇ ਜਾਂਚ ਜਾਰੀ ਹੈ।
ਘਟਨਾ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਨੇ ਆਪਣਾ ਯੂਰਪ ਦੌਰਾ ਰੱਦ ਕਰ ਦਿੱਤਾ। Parliament of Canada ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਦਨ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ।
















