ਕੈਲਗਰੀ ਲੇਖਕ ਸਭਾ ਦੀ ਨਵੰਬਰ ਮਹੀਨੇ ਦੀ ਮਿਲਣੀ ਹੋਈ
The Calgary Writers' Association held its November 2026 monthly meeting on November 7 at Koso Hall. The event was dedicated to the memory of renowned Punjabi poet Amrita Pritam on her death anniversary.
ਕੈਲਗਰੀ-ਕੈਲਗਰੀ ਲੇਖਕ ਸਭਾ ਦੀ ਨਵੰਬਰ, 2026 ਮਹੀਨੇ ਦੀ ਮਿਲਣੀ 7 ਨਵੰਬਰ ਦਿਨ ਸ਼ਨੀਵਾਰ ਦੁਪਹਿਰ ਬਾਅਦ 2 ਵਜੇ ਤੋਂ 5 ਵਜੇ ਤੱਕ ਕੋਸੋ ਹਾਲ ਵਿਖੇ ਹੋਈ। ਇਸ ਵਾਰ ਦਾ ਸਮਾਗਮ ਅੰਮ੍ਰਿਤਾ ਪ੍ਰੀਤਮ ਜੀ ਦੀ ਬਰਸੀ ਤੇ ਵਿਸ਼ੇਸ਼ ਰੂਪ ਵਿੱਚ ਉਲੀਕਿਆ ਗਿਆ ਅਤੇ ਨਾਲ ਹੀ ਦਿਵਾਲੀ ਦੇ ਮੌਕੇ ਪਟਾਕੇ ਨਾ ਚਲਾਉਣ ਦੀ ਅਪੀਲ ਸਰਗਰਮ ਰਹੀ।
ਆਰੰਭਤਾ ਵਿੱਚ ਗੁਰਚਰਨ ਕੌਰ ਥਿੰਦ ਸਭਾ ਦੀ ਸਕੱਤਰ ਨੇ ਅੰਮ੍ਰਿਤਾ ਪ੍ਰੀਤਮ ਜੀ ਬਾਰੇ ਭਰਪੂਰ ਜਾਣਕਾਰੀ ਸਾਂਝੀ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਨਾਲ ਦੀ ਨਾਲ ਪਟਾਕਿਆਂ ਦੁਆਰਾ ਵਾਤਾਵਰਣ ਅਤੇ ਮਨੁੱਖਤਾ ਦਾ ਨੁਕਸਾਨ ਬਾਰੇ ਖੁਲਾਸੇ ਕੀਤੇ।
ਸੋਹਣ ਸਿੰਘ ਭੁਚੋ, ਮਨਮੋਹਨ ਸਿੰਘ ਬਾਠ, ਜਤਿੰਦਰ ਸਿੰਘ ਅਤੇ ਸ਼੍ਰੀਮਤੀ ਜਗਦੀਸ਼ ਸਰੋਆ ਜੀ ਨੇ ਗੀਤਾਂ ਨਾਲ ਮਹਿਫ਼ਿਲ ਦੀ ਰੌਣਕ ਵਧਾਈ। ਜੀਰ ਸਿੰਘ ਬਰਾੜ ਅਤੇ ਜਸਵੰਤ ਸਿੰਘ ਕਪੂਰ ਜੀ ਨੇ ਬੰਦੀ ਛੋੜ ਦਿਵਸ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ।
ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਸ਼੍ਰੀਮਤੀ ਗੁਰਦੀਸ਼ ਕੌਰ ਗਰੇਵਾਲ, ਸਰਬਜੀਤ ਉੱਪਲ, ਡਾਕਟਰ ਕਮਲਜੀਤ ਕੌਰ ਪਨਾਗ, ਸਨੀ ਸਵੈਚ, ਲਖਵਿੰਦਰ ਸਿੰਘ, ਮੋਹਨ ਸਿੰਘ, ਪਰਮਜੀਤ ਭੰਗੂ, ਗੁਰਬਾਣੀ ਗਿੱਲ ਅਤੇ ਚਰਨਦੀਪ ਕੌਰ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਲਵਾਈ। ਹਰਕੰਵਲਜੀਤ ਸਿੰਘ ਜੀ ਨੇ ਜਿੱਥੇ ਅੰਮ੍ਰਿਤਾ ਪ੍ਰੀਤਮ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਕਵਿਤਾਵਾਂ ਦੀ ਸਾਂਝ ਪਾਈ ਤੇ ਨਾਲ ਹੀ ਆਪਣਾ ਪ੍ਰਕਾਸ਼ਿਤ ਹੁੰਦਾ ਰਸਾਲਾ 'ਸਪਤਸਿੰਧੂ' ਬਾਰੇ ਵੀ ਜਾਣਕਾਰੀ ਦਿੱਤੀ।
ਗੋਲਡਨ ਹਾਰਮਨੀ ਹੋਮ ਕੇਅਰ ਤੋਂ ਵੰਦਨਾ ਜੀ ਨੇ 65 ਸਾਲ ਤੋਂ ਉੱਪਰ ਸਾਰਿਆਂ ਨੂੰ ਲੱਕੀ ਡਰਾਅ ਵਿੱਚ ਸ਼ਾਮਲ ਕਰਵਾਇਆ ਅਤੇ ਡਾਕਟਰ ਸੁਖਵਿੰਦਰ ਸਿੰਘ ਥਿੰਦ ਜੀ ਦਾ ਡਰਾਅ ਨਿਕਲਿਆ। ਸਭ ਨੇ ਉਹਨਾਂ ਨੂੰ ਵਧਾਈ ਦਿੱਤੀ। ਸੁਘੜ ਸਕੱਤਰ ਦੇ ਨਾਤੇ ਮੈਡਮ ਥਿੰਦ ਲਗਾਤਾਰਤਾ ਵਿੱਚ ਅੰਮ੍ਰਿਤਾ ਪ੍ਰੀਤਮ ਜੀ ਬਾਰੇ ਜਾਣਕਾਰੀ ਸਾਂਝੀ ਕਰਦੇ ਰਹੇ ਅਤੇ ਨਾਲ ਹੀ ਉਹਨਾਂ ਦੀਆਂ ਕੁਝ ਪ੍ਰਮੁੱਖ ਕਵਿਤਾਵਾਂ ਵੀ ਸੁਣਾਈਆਂ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੀਟਿੰਗ ਭਰਵੀਂ ਹਾਜ਼ਰੀ ਨਾਲ ਸੰਪੂਰਨ ਹੋ ਨਿਬੜੀ।














