ਕੈਲਗਰੀ ਦੇ ਚਾਰ ਦੋਸਤਾਂ ਦੀ ਲੱਗੀ 90 ਮਿਲੀਅਨ ਡਾਲਰ ਦੀ ਲਾਟਰੀ, ਹਰ ਇੱਕ ਨੂੰ ਮਿਲਣਗੇ 22.5 ਮਿਲੀਅਨ ਡਾਲਰ
Four friends from Calgary, Alberta, have won a historic $90 million Lotto Max jackpot in the October 20 draw, Canada's largest-ever lottery prize. Eidelson Elchico, Lovelyn Malvar, Hazeline Ong and Velna Ramirez purchased the ticket online through their lottery group chat, named "Manifesting Millions." Each winner will receive $22.5 million. The friends plan to pay off mortgages, support charitable causes and enjoy life.
ਕੈਲਗਰੀ -ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਰਹਿਣ ਵਾਲੇ ਚਾਰ ਦੋਸਤਾਂ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਰਾਤੋ-ਰਾਤ ਕਰੋੜਪਤੀ ਬਣ ਗਏ। ਚਾਰਾਂ ਨੇ ਮਿਲ ਕੇ ਲੋਟੋ ਮੈਕਸ (Lotto Max) ਦੀ 90 ਮਿਲੀਅਨ ਡਾਲਰ ਦੀ ਇਨਾਮੀ ਰਕਮ ਜਿੱਤੀ ਹੈ। ਇਹ ਕੈਨੇਡਾ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਲਾਟਰੀ ਜਿੱਤ ਦੱਸੀ ਜਾ ਰਹੀ ਹੈ।
ਇਹ ਇਨਾਮ 20 ਅਕਤੂਬਰ ਨੂੰ ਹੋਏ ਲਾਟਰੀ ਡਰਾਅ ਵਿੱਚ ਜਿੱਤਿਆ ਗਿਆ ਸੀ। ਜੇਤੂਆਂ ਦੀ ਪਛਾਣ ਈਡਲਸਨ ਐਲਚਿਕੋ, ਲਵਲੀਨ ਮਾਲਵਰ, ਹੇਜ਼ਲੀਨ ਓਂਗ ਅਤੇ ਵੇਲਨਾ ਰਮੀਰੇਜ਼ ਵਜੋਂ ਹੋਈ ਹੈ। ਚਾਰੇ ਦੋਸਤ ਕੈਲਗਰੀ ਦੇ ਰਹਿਣ ਵਾਲੇ ਹਨ ਅਤੇ ਇੱਕ ਗਰੁੱਪ ਚੈਟ ਰਾਹੀਂ ਲਾਟਰੀ ਵਿੱਚ ਹਿੱਸਾ ਲੈਂਦੇ ਸਨ। ਉਨ੍ਹਾਂ ਨੇ ਆਪਣੇ ਗਰੁੱਪ ਦਾ ਨਾਮ 'ਮੈਨੀਫੈਸਟਿੰਗ ਮਿਲੀਅਨਜ਼' ਰੱਖਿਆ ਹੋਇਆ ਸੀ।
ਚਾਰਾਂ ਨੇ ਆਨਲਾਈਨ ਲਾਟਰੀ ਟਿਕਟ ਖਰੀਦੀ ਸੀ ਅਤੇ ਡਰਾਅ ਦੇ ਸਾਰੇ ਨੰਬਰ ਸਹੀ ਮਿਲਣ ਕਾਰਨ 90 ਮਿਲੀਅਨ ਡਾਲਰ ਦਾ ਜੈਕਪਾਟ ਆਪਣੇ ਨਾਮ ਕਰ ਲਿਆ। ਇਨਾਮੀ ਰਕਮ ਚਾਰਾਂ ਵਿੱਚ ਬਰਾਬਰ ਵੰਡੀ ਜਾਵੇਗੀ, ਜਿਸ ਤਹਿਤ ਹਰੇਕ ਨੂੰ 22.5 ਮਿਲੀਅਨ ਡਾਲਰ ਮਿਲਣਗੇ।
ਜਿੱਤ ਦੀ ਖ਼ਬਰ ਸਭ ਤੋਂ ਪਹਿਲਾਂ ਈਡਲਸਨ ਐਲਚਿਕੋ ਨੂੰ ਈਮੇਲ ਚੈੱਕ ਕਰਦਿਆਂ ਮਿਲੀ। ਇਸ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਨੂੰ ਗਰੁੱਪ ਚੈਟ ਵਿੱਚ ਸੂਚਿਤ ਕੀਤਾ। ਲਵਲੀਨ ਮਾਲਵਰ ਨੇ ਦੱਸਿਆ ਕਿ ਸਵੇਰੇ-ਸਵੇਰੇ ਉਨ੍ਹਾਂ ਦੀ ਗਰੁੱਪ ਚੈਟ ਵਿੱਚ ਲਗਾਤਾਰ ਫੋਨ ਆਉਣ ਲੱਗੇ। ਸਾਰੇ ਦੋਸਤ ਇੱਕ-ਦੂਜੇ ਨੂੰ ਤੁਰੰਤ ਫੋਨ ਚੁੱਕਣ ਲਈ ਕਹਿ ਰਹੇ ਸਨ ਕਿਉਂਕਿ ਇਹ ਉਨ੍ਹਾਂ ਲਈ ਬੇਹੱਦ ਹੈਰਾਨੀਜਨਕ ਖ਼ਬਰ ਸੀ।
ਹੇਜ਼ਲੀਨ ਓਂਗ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੇ ਪਤੀ ਕੰਮ ’ਤੇ ਜਾਣ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੇ ਪਤੀ ਨੂੰ ਜਿੱਤ ਬਾਰੇ ਦੱਸਿਆ ਅਤੇ ਫਿਰ ਗਰੁੱਪ ਵੀਡੀਓ ਕਾਲ ਵਿੱਚ ਸ਼ਾਮਲ ਹੋਣ ਲਈ ਜਗਾਇਆ। ਓਂਗ ਮੁਤਾਬਕ ਪਹਿਲੀ ਵਾਰ ਲਾਟਰੀ ਖੇਡਣ ’ਤੇ ਹੀ ਇੰਨਾ ਵੱਡਾ ਇਨਾਮ ਜਿੱਤਣਾ ਉਨ੍ਹਾਂ ਲਈ ਵਿਸ਼ਵਾਸ ਕਰਨਾ ਮੁਸ਼ਕਲ ਸੀ।
ਚਾਰਾਂ ਦੋਸਤਾਂ ਨੇ ਦੱਸਿਆ ਕਿ ਉਹ ਇਸ ਵੱਡੀ ਰਕਮ ਵਿੱਚੋਂ ਆਪਣੇ ਘਰਾਂ ਦੇ ਕਰਜ਼ੇ (ਮੌਰਗੇਜ) ਚੁਕਾਉਣਗੇ, ਸਮਾਜ ਸੇਵਾ ਨਾਲ ਜੁੜੇ ਚੰਗੇ ਕੰਮਾਂ ਲਈ ਯੋਗਦਾਨ ਪਾਉਣਗੇ ਅਤੇ ਆਪਣੀ ਜ਼ਿੰਦਗੀ ਦਾ ਹੋਰ ਆਨੰਦ ਮਾਣਨਗੇ।














