ਕੈਨੇਡਾ ਨੇ ਟਰੰਪ ਦੇ ਕਦਮ ਦਾ ਮੁਕਾਬਲਾ ਕਰਨ ਲਈ ਅਮਰੀਕੀ ਆਟੋ ਆਯਾਤ ’ਤੇ ਲਗਾਇਆ 25% ਟੈਰਿਫ 

ਕੈਨੇਡਾ ਨੇ ਟਰੰਪ ਦੇ ਕਦਮ ਦਾ ਮੁਕਾਬਲਾ ਕਰਨ ਲਈ ਅਮਰੀਕੀ ਆਟੋ ਆਯਾਤ ’ਤੇ ਲਗਾਇਆ 25% ਟੈਰਿਫ 

ਓਟਾਵਾ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਗਾਏ ਗਏ ਟੈਰਿਫਾਂ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ ਜਵਾਬੀ ਉਪਾਵਾਂ ਦਾ ਐਲਾਨ ਕੀਤਾ ਅਤੇ ਨਾਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਰੱਖਿਆਵਾਦੀ ਕਦਮਾਂ ਨੂੰ ਵਿਸ਼ਵ ਵਪਾਰ ਲਈ ਇੱਕ ਦੁਖਾਂਤ ਕਿਹਾ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਅਮਰੀਕਾ ਤੋਂ ਆਯਾਤ ਕੀਤੇ ਗਏ ਸਾਰੇ ਵਾਹਨਾਂ ’ਤੇ 25% ਟੈਰਿਫ ਲਗਾ ਕੇ ਅਮਰੀਕਾ ਦੀ ਬਰਾਬਰੀ ਕਰੇਗਾ।  ਕਾਰਨੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਵੀ ਕਿਹਾ ਕਿ ਨਵੇਂ ਟੈਰਿਫ ਆਟੋ ਪਾਰਟਸ ’ਤੇ ਲਾਗੂ ਨਹੀਂ ਹੋਣਗੇ ਅਤੇ ਮੈਕਸੀਕੋ ਤੋਂ ਵਾਹਨ ਸਮੱਗਰੀ ਨੂੰ ਪ੍ਰਭਾਵਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਨੂੰ ਆਖਰਕਾਰ ਰਸਤਾ ਬਦਲਣਾ ਚਾਹੀਦਾ ਹੈ ਅਤੇ ਸੰਯੁਕਤ ਰਾਜ ਅਮਰੀਕਾ ਨੂੰ ਪਹੁੰਚ ਬਦਲਣ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ ਤਾਂ ਕਰਕੇ ਮੈਂ ਝੂਠੀ ਉਮੀਦ ਨਹੀਂ ਦੇਣਾ ਚਾਹੁੰਦਾ। ਉਹਨਾਂ ਕਿਹਾ ਕਿ ਕੈਨੇਡਾ ਦੇ ਪਹਿਲਾਂ ਐਲਾਨੇ ਗਏ ਟੈਰਿਫ ਲਾਗੂ ਰਹਿਣਗੇ।
ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ “80 ਸਾਲਾਂ ਦਾ ਉਹ ਸਮਾਂ ਜਦੋਂ ਸੰਯੁਕਤ ਰਾਜ ਅਮਰੀਕਾ ਨੇ ਵਿਸ਼ਵ ਆਰਥਿਕ ਲੀਡਰਸ਼ਿਪ ਦੀ ਕਮਾਨ ਨੂੰ ਅਪਣਾਇਆ, ਜਦੋਂ ਇਸਨੇ ਵਿਸ਼ਵਾਸ ਅਤੇ ਆਪਸੀ ਸਤਿਕਾਰ ਵਿੱਚ ਜੜ੍ਹਾਂ ਵਾਲੇ ਗੱਠਜੋੜ ਬਣਾਏ ਅਤੇ ਵਸਤੂਆਂ ਅਤੇ ਸੇਵਾਵਾਂ ਦੇ ਸੁਤੰਤਰ ਅਤੇ ਖੁੱਲ੍ਹੇ ਆਦਾਨ-ਪ੍ਰਦਾਨ ਨੂੰ ਅੱਗੇ ਵਧਾਇਆ, ਹੁਣ ਖਤਮ ਹੋ ਗਿਆ ਹੈ।