ਪ੍ਰਧਾਨ ਮੰਤਰੀ ਕਾਰਨੀ ਨਾਲ ਮੁਲਾਕਾਤ ਨੇ ਜਤਾਇਆ ਵੱਡੇ ਪ੍ਰੋਜੈਕਟ ਬਿੱਲ ’ਤੇ ਭਰੋਸਾ: ਇਨੂਇਟ ਨੇਤਾ

ਪ੍ਰਧਾਨ ਮੰਤਰੀ ਕਾਰਨੀ ਨਾਲ ਮੁਲਾਕਾਤ ਨੇ ਜਤਾਇਆ ਵੱਡੇ ਪ੍ਰੋਜੈਕਟ ਬਿੱਲ ’ਤੇ ਭਰੋਸਾ: ਇਨੂਇਟ ਨੇਤਾ

ਇਨੂਵਿਕ-ਇੱਕ ਇਨੂਇਟ ਨੇਤਾ ਵੀਰਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਸੰਘੀ ਸਰਕਾਰ ਦੇ ਵਿਵਾਦਪੂਰਨ ਵੱਡੇ ਪ੍ਰੋਜੈਕਟ ਕਾਨੂੰਨ ’ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ ਜਿਸ ਦੌਰਾਨ ਉਹਨਾਂ ਕਿਹਾ ਕਿ ਉਸਨੂੰ ਭਰੋਸਾ ਦਿੱਤਾ ਗਿਆ ਹੈ ਕਿ ਬਿੱਲ ਸੰਧੀ ਅਧਿਕਾਰਾਂ ਦਾ ਸਤਿਕਾਰ ਕਰਦਾ ਹੈ। ਜਾਣਕਾਰੀ ਮੁਤਾਬਕ ਇਨੂਇਟ ਟੈਪੀਰੀਟ ਕਾਨਾਟਾਮੀ ਦੇ ਪ੍ਰਧਾਨ ਨਟਨ ਓਬੇਦ ਨੇ ਇਨੂਵਿਕ, ਐਨ.ਡਬਲਯੂ.ਟੀ. ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਕਾਰਨੀ ਨਾਲ ਇਨੂਇਟ-ਕ੍ਰਾਊਨ ਪਾਰਟਨਰਸ਼ਿਪ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਨੇਤਾਵਾਂ ਨੇ ਬਿੱਲ ਸੀ-5 ਬਾਰੇ“ਪੂਰੀ ਗੱਲਬਾਤ ਕੀਤੀ ਹੈ। ਉਹਨਾਂ ਕਿਹਾ ਕਿ ਸਾਨੂੰ ਭਰੋਸਾ ਮਿਲਿਆ ਹੈ ਕਿ ਬਿੱਲ ਸਾਡੀਆਂ ਆਧੁਨਿਕ ਸੰਧੀਆਂ ਦੇ ਤਹਿਤ ਪ੍ਰਕਿਰਿਆਵਾਂ ਵਿੱਚ ਵਿਘਨ ਨਹੀਂ ਪਾਵੇਗਾ ਅਤੇ ਇਹਨਾਂ ਪ੍ਰਕਿਰਿਆਵਾਂ ਦੇ ਅੰਦਰ ਇਨੂਇਟ ਦੀ ਪੂਰੀ ਭਾਈਵਾਲੀ ਹੋਵੇਗੀ। ਜ਼ਿਕਰਯੋਗ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਵੀਰਵਾਰ ਨੂੰ ਇਨੂਇਟ ਨੇਤਾਵਾਂ ਨਾਲ ਕਾਨੂੰਨ, ਜਿਸਨੂੰ ਵਨ ਕੈਨੇਡੀਅਨ ਇਕਾਨਮੀ ਐਕਟ ਵੀ ਕਿਹਾ ਜਾਂਦਾ ਹੈ, ’ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਉੱਤਰੀ ਮਾਮਲਿਆਂ ਦੇ ਮੰਤਰੀ ਰੇਬੇਕਾ ਚਾਰਟਰੈਂਡ ਅਤੇ ਸਵਦੇਸ਼ੀ ਸੇਵਾਵਾਂ ਮੰਤਰੀ ਮੈਂਡੀ ਗੁੱਲ-ਮੈਸਟੀ ਸਮੇਤ ਕਈ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ। ਵੀਰਵਾਰ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਆਰਕਟਿਕ ਵਿੱਚ ਬੁਨਿਆਦੀ ਢਾਂਚੇ ਦੇ ਪਾੜੇ ਨੂੰ ਪੂਰਾ ਕਰਨ ਅਤੇ ਸਮਾਜਿਕ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਬਹੁਤ ਕੰਮ ਕਰਨਾ ਬਾਕੀ ਹੈ ਅਤੇ ਚੇਤਾਵਨੀ ਦਿੱਤੀ ਕਿ ਖੇਤਰ ਦੀ ਸੁਰੱਖਿਆ ਖ਼ਤਰੇ ਵਿੱਚ ਹੈ।  ਮੀਟਿੰਗ ਦੌਰਾਨ, ਨੇਤਾਵਾਂ ਨੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ, ਕੈਨੇਡਾ ਦੀ ਆਰਕਟਿਕ ਵਿਦੇਸ਼ ਨੀਤੀ ਅਤੇ ਆਰਕਟਿਕ ਵਿੱਚ ਇਨੂਇਟ ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰੱਖਿਆ ’ਤੇ ਵੀ ਚਰਚਾ ਕੀਤੀ। ਸੰਘੀ ਸਰਕਾਰ ਨੇ ਆਪਣੀ ਨਵੀਂ ਆਰਕਟਿਕ ਰਾਜਦੂਤ, ਇਕਾਲੂਇਟ ਨਿਵਾਸੀ ਵਰਜੀਨੀਆ ਮੀਰਨਜ਼ ਦਾ ਐਲਾਨ ਕੀਤਾ।  ਵਿਦੇਸ਼ ਮਾਮਲਿਆਂ ਦੀ ਮੰਤਰੀ ਅਨੀਤਾ ਆਨੰਦ, ਜੋ ਮੀਟਿੰਗ ਵਿੱਚ ਵੀ ਸ਼ਾਮਲ ਹੋਈ, ਨੇ ਕਿਹਾ ਕਿ ਮੀਰਨਜ਼ ਕੈਨੇਡਾ ਦੀ ਆਰਕਟਿਕ ਪ੍ਰਭੂਸੱਤਾ ਦੀ ਰੱਖਿਆ ਵਿੱਚ ਮੁੱਖ ਭੂਮਿਕਾ ਨਿਭਾਏਗੀ।