ਕੈਨੇਡਾ ਅਤੇ ਭਾਰਤ ਵਿਚਕਾਰ ਸੰਬੰਧ ਮੁੜ ਸੁਧਰਨ ਦੀ ਸੰਭਾਵਨਾ
ਟੋਰਾਂਟੋ-ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਚੱਲ ਰਹੇ ਲੰਬੇ ਵਿਵਾਦ ਤੋਂ ਬਾਅਦ ਪਿਛਲੇ ਮਹੀਨੇ ਭਾਰਤ ਅਤੇ ਕੈਨੇਡਾ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਅਗਲੇ ਹਫ਼ਤੇ ਆਪਣੀ ਪਹਿਲੀ ਗੱਲਬਾਤ ਕਰਨ ਲਈ ਤਿਆਰ ਹਨ। ਜਾਣਕਾਰੀ ਮੁਤਾਬਕ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਹੈ ਗੱਲਬਾਤ ਵਿੱਚ ਸੁਰੱਖਿਆ ਚਿੰਤਾਵਾਂ ਅਤੇ ਕੂਟਨੀਤਕ ਸਬੰਧਾਂ ਨੂੰ ਅਪਗ੍ਰੇਡ ਕਰਨ ’ਤੇ ਚਰਚਾ ਹੋਣ ਦੀ ਉਮੀਦ ਹੈ। ਦੋਵਾਂ ਪਾਸਿਆਂ ਦੇ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਕੈਨੇਡਾ ਦੇ ਸਹਾਇਕ ਡਿਪਟੀ ਮੰਤਰੀ (ਇੰਡੋ-ਪੈਸੀਫਿਕ) ਵੈਲਡਨ ਐਪ ਦੇ ਸੀਨੀਅਰ ਭਾਰਤੀ ਡਿਪਲੋਮੈਟਾਂ ਨਾਲ ਮੀਟਿੰਗ ਲਈ ਨਵੀਂ ਦਿੱਲੀ ਜਾਣ ਦੀ ਉਮੀਦ ਹੈ, ਜਿੱਥੇ ਉਹ ਸਬੰਧਾਂ ਨੂੰ ਮੁੜ ਨਿਰਮਾਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਅਤੇ ਦੋਵਾਂ ਦੇਸ਼ਾਂ ਦੇ ਮੁੱਦਿਆਂ ਅਤੇ ਚਿੰਤਾਵਾਂ ਨੂੰ ਹੱਲ ਕਰਨ ਲਈ ਉਪਾਅ ’ਤੇ ਚਰਚਾ ਕਰਨਗੇ। ਦੋਵਾਂ ਡਿਪਲੋਮੈਟਾਂ ਦੇ ਨਾਵਾਂ ਨੂੰ ਸਿਧਾਂਤਕ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਹਾਲਾਂਕਿ ਰਸਮੀ ਐਲਾਨ ਅਜੇ ਹੋਣਾ ਬਾਕੀ ਹੈ। ਇਹ ਐਲਾਨ ਅਗਸਤ ਦੇ ਅੰਤ ਤੱਕ ਹੋਣ ਦੀ ਉਮੀਦ ਹੈ। ਦੱਸ ਦਈਏ ਦੋਵੇਂ ਨੇਤਾ ਸਬੰਧਾਂ ਵਿੱਚ ਸਥਿਰਤਾ ਬਹਾਲ ਕਰਨ ਲਈ “ਕੈਲੀਬ੍ਰੇਟਡ ਅਤੇ ਰਚਨਾਤਮਕ” ਕਦਮਾਂ ’ਤੇ ਸਹਿਮਤ ਹੋਏ ਅਤੇ ਉਸ ਰੀਸੈਟ ਤੋਂ ਬਾਅਦ ਏਪ ਭਾਰਤ ਦੀ ਯਾਤਰਾ ਕਰਨ ਵਾਲੇ ਪਹਿਲੇ ਸੀਨੀਅਰ ਕੈਨੇਡੀਅਨ ਅਧਿਕਾਰੀ ਹੋਣਗੇ। ਉਨ੍ਹਾਂ ਦੇ ਮਲੇਸ਼ੀਆ ਵਿੱਚ ਆਸੀਆਨ ਨਾਲ ਸਬੰਧਤ ਮੀਟਿੰਗਾਂ ਤੋਂ ਬਾਅਦ ਵਧੀਕ ਸਕੱਤਰ (ਅਮਰੀਕਾ) ਕੇ ਨਾਗਰਾਜ ਨਾਇਡੂ ਨਾਲ ਗੱਲਬਾਤ ਲਈ ਭਾਰਤ ਜਾਣ ਦੀ ਉਮੀਦ ਹੈ।
















