ਹਾਊਸ ਆਫ਼ ਕਾਮਨਜ਼ ਵਿੱਚ ਆਪਣੇ ਪਹਿਲੇ ਪ੍ਰਸ਼ਨ ਕਾਲ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੂੰ ਕਰਨਾ ਪਿਆ ਆਲੋਚਨਾ ਦਾ ਸਾਹਮਣਾ
ਓਟਾਵਾ- ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਆਪਣੇ ਪਹਿਲੇ ਪ੍ਰਸ਼ਨ ਕਾਲ ਵਿੱਚ ਪੁੱਛਗਿੱਛ ਦਾ ਸਾਹਮਣਾ ਕਰਦੇ ਹੋਏ ਸੰਯੁਕਤ ਰਾਜ ਅਮਰੀਕਾ ਨਾਲ ਵਪਾਰ ਯੁੱਧ ਅਤੇ ਸੰਘੀ ਬਜਟ ਨੂੰ ਪੇਸ਼ ਕਰਨ ਲਈ ਦੇਰੀ ਕਰਨ ਦੇ ਆਪਣੇ ਫੈਸਲੇ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਜਾਣਕਾਰੀ ਮੁਤਾਬਕ ਕੰਜ਼ਰਵੇਟਿਵ ਹਾਊਸ ਦੇ ਨੇਤਾ ਐਂਡਰਿਊ ਸ਼ੀਅਰ ਨੇ ਅਮਰੀਕੀ ਟੈਰਿਫਾਂ ਪ੍ਰਤੀ ਕੈਨੇਡਾ ਦੇ ਜਵਾਬ ਬਾਰੇ ਇੱਕ ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਕਾਰਨੀ ਦਾ ਸਦਨ ਵਿੱਚ ਸਵਾਗਤ ਕੀਤਾ। ਸ਼ੀਅਰ ਨੇ ਗੱਲ ਅੱਗੇ ਤੋਰਦਿਆਂ ਕਿਹਾ ਕਿ ਇਹ ਉਹ ਥਾਂ ਹੈ ਜਿੱਥੇ ਲੋਕਤੰਤਰ ਰਹਿੰਦਾ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਅਸੀਂ ਉਸ ਦੇ ਕਹੇ ਹਰ ਸ਼ਬਦ ਅਤੇ ਉਸ ਦੁਆਰਾ ਖਰਚ ਕੀਤੇ ਹਰ ਡਾਲਰ ਦੀ ਸਖ਼ਤ ਜਾਂਚ ਪ੍ਰਦਾਨ ਕਰਦੇ ਹਾਂ। ਇਸ ਮੌਕੇ ਪ੍ਰਧਾਨ ਮੰਤਰੀ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫਾਂ ਪ੍ਰਤੀ ਆਪਣੀ ਸਰਕਾਰ ਦੇ ਜਵਾਬ ਦਾ ਬਚਾਅ ਕੀਤਾ ਜਿਸ ਤੋਂ ਬਾਅਦ ਸ਼ੀਅਰ ਨੇ ਉਨ੍ਹਾਂ ’ਤੇ “ਸਵਾਲਾਂ ਦੇ ਜਵਾਬ ਨਾ ਦੇਣ ਦੀਆਂ ਪੁਰਾਣੀਆਂ ਲਿਬਰਲ ਆਦਤਾਂ”ਵਿੱਚ ਡਿੱਗਣ ਦਾ ਦੋਸ਼ ਲਗਾਇਆ। ਇਸ ਮੌਕੇ ਸ਼ੀਅਰ ਨੇ ਪ੍ਰਧਾਨ ਮੰਤਰੀ ਕਾਰਨੀ ’ਤੇ ਬਜਟ ਪੇਸ਼ ਨਾ ਕਰਨ ਦੇ ਆਪਣੇ ਫੈਸਲੇ ’ਤੇ ਦਬਾਅ ਪਾਇਆ। ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਕਿ ਚੋਣ ਮੁਹਿੰਮ ਦੌਰਾਨ ਕੰਜ਼ਰਵੇਟਿਵ ਨੇਤਾ ਪੀਅਰੇ ਪੋਇਲੀਵਰ ਦੀ 100 ਦਿਨਾਂ ਦੀ ਯੋਜਨਾ ਵਿੱਚ ਬਜਟ ਪੇਸ਼ ਕਰਨ ਦੀਆਂ ਯੋਜਨਾਵਾਂ ਵੀ ਸ਼ਾਮਲ ਨਹੀਂ ਸਨ । ਇਸ ਤੋਂ ਬਾਅਦ ਬਲਾਕ ਕਿਊਬੇਕੋਇਸ ਨੇਤਾ ਯਵੇਸ-ਫਰਾਂਸੋਆ ਬਲੈਂਚੇਟ ਨੇ ਵੀ ਟੈਰਿਫਾਂ ’ਤੇ ਕਾਰਨੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਤਖਤ ਭਾਸ਼ਣ ਵਿੱਚ ਵਪਾਰ ਜਾਂ ਟੈਰਿਫਾਂ ਦਾ ਕੋਈ ਜ਼ਿਕਰ ਨਹੀਂ ਸੀ। ਇਸ ਸਵਾਲ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਛੋਟੀ ਜਿਹੀ ਟਿੱਪਣੀ ਕਰਦਿਆਂ ਕਿਹਾ ਕਿ ਉਹਨਾਂ ਦ ਪਹਿਲਾ ਕੰਮ ਰਾਜਾ ਚਾਰਲਸ ਨੂੰ ਸੱਦਾ ਦੇਣਾ ਸੀ। ਦੱਸ ਦਈਏ ਕਿ
ਕੰਜ਼ਰਵੇਟਿਵ ਨੇਤਾ ਪੋਇਲੀਵਰ ਆਪਣੀ ਰਾਈਡਿੰਗ ਵਿੱਚ ਦੁਬਾਰਾ ਚੋਣ ਜਿੱਤਣ ਵਿੱਚ ਅਸਫਲ ਰਹਿਣ ਤੋਂ ਬਾਅਦ ਹਾਊਸ ਆਫ ਕਾਮਨਜ਼ ਤੋਂ ਗੈਰਹਾਜ਼ਰ ਸੀ।
















