ਰਾਸ਼ਟਰਪਤੀ ਟਰਪੰ ਕਰਨਗੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਟੈਰਿਫ ਦੁੱਗਣਾ
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਬੁੱਧਵਾਰ ਨੂੰ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਟੈਰਿਫ ਦੁੱਗਣਾ ਕਰਕੇ 50 ਪ੍ਰਤੀਸ਼ਤ ਕਰ ਦੇਣਗੇ। ਜਾਣਕਾਰੀ ਮੁਤਾਬਕ ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਸ਼ਾਮ ਨੂੰ ਪਿਟਸਬਰਗ ਨੇੜੇ ਯੂਐਸ ਸਟੀਲ ਦੇ ਮੋਨ ਵੈਲੀ ਵਰਕਸ-ਇਰਵਿਨ ਪਲਾਂਟ ਵਿੱਚ ਇੱਕ ਰੈਲੀ ਦੌਰਾਨ ਸਟੀਲ ’ਤੇ ਵਧੀਆਂ ਡਿਊਟੀਆਂ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਵਧੀਆਂ ਡਿਊਟੀਆਂ “ਸੰਯੁਕਤ ਰਾਜ ਅਮਰੀਕਾ ਵਿੱਚ ਸਟੀਲ ਉਦਯੋਗ ਨੂੰ ਹੋਰ ਸੁਰੱਖਿਅਤ ਕਰਨਗੀਆਂ ਅਤੇ ਕਿਹਾ ਕਿ ਕੋਈ ਵੀ ਇਸ ਤੋਂ ਬਚਣ ਵਾਲਾ ਨਹੀਂ ਹੈ। ਇਸ ਰੈਲੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ, ਟਰੰਪ ਨੇ ਕਿਹਾ ਕਿ ਉਹ ਐਲੂਮੀਨੀਅਮ ’ਤੇ ਟੈਰਿਫ ਵੀ 50 ਪ੍ਰਤੀਸ਼ਤ ਤੱਕ ਵਧਾ ਦੇਣਗੇ। ਉਹਨਾਂ ਕਿਹਾ ਕਿ ਸਾਡੇ ਸਟੀਲ ਅਤੇ ਐਲੂਮੀਨੀਅਮ ਉਦਯੋਗ ਪਹਿਲਾਂ ਕਦੇ ਨਾ ਹੋਣ ਵਾਂਗ ਵਾਪਸ ਆ ਰਹੇ ਹਨ।“ਇਹ ਸਾਡੇ ਸ਼ਾਨਦਾਰ ਸਟੀਲ ਅਤੇ ਐਲੂਮੀਨੀਅਮ ਕਰਮਚਾਰੀਆਂ ਲਈ ਇੱਕ ਹੋਰ ਵੱਡੀ ਖ਼ਬਰ ਹੋਵੇਗੀ। ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ!”
ਜ਼ਿਕਰਯੋਗ ਹੈ ਮਾਰਚ ਵਿੱਚ, ਟਰੰਪ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ 25 ਪ੍ਰਤੀਸ਼ਤ ਟੈਰਿਫ ਲਗਾਏ। ਟਰੰਪ ਨੇ 1962 ਦੇ ਵਪਾਰ ਵਿਸਥਾਰ ਐਕਟ ਦੀ ਧਾਰਾ 232 ਦੀ ਵਰਤੋਂ ਕਰਕੇ ਸਟੀਲ ਅਤੇ ਐਲੂਮੀਨੀਅਮ ਡਿਊਟੀਆਂ ਲਗਾਈਆਂ ਅਤੇ ਕਿਹਾ ਕਿ ਇਹ ਨਿਰਮਾਣ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਵਾਪਸ ਲਿਆਉਣ ਵਿੱਚ ਮਦਦ ਕਰੇਗਾ। ਜਿਵੇਂ ਕਿ ਰਾਸ਼ਟਰਪਤੀ ਟਰੰਪ ਦੇ ਟੈਰਿਫਾਂ ਨਾਲ ਡਿਊਟੀਆਂ ਵਧੀਆਂ ਹਨ, ਸਰਕਾਰ ਦੇ ਉਤਪਾਦਕ ਮੁੱਲ ਸੂਚਕਾਂਕ ਨੇ ਪਾਇਆ ਕਿ ਸਟੀਲ ਉਤਪਾਦਾਂ ਦੀ ਕੀਮਤ ਲਗਭਗ 16 ਪ੍ਰਤੀਸ਼ਤ ਵੱਧ ਗਈ ਹੈ। ਇਸ ਮੌਕੇ ਉਦਯੋਗ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਕੈਨੇਡਾ “ਨਾਜਾਇਜ਼ ਅਤੇ ਗੈਰ-ਕਾਨੂੰਨੀ” ਟੈਰਿਫਾਂ ਨਾਲ ਬਦਲਾ ਲੈਣ ਵਾਲੀਆਂ ਕਾਰਵਾਈਆਂ, ਘਰੇਲੂ ਸਹਾਇਤਾ ਪੈਕੇਜਾਂ ਅਤੇ ਵਪਾਰ ਨੂੰ ਵਿਭਿੰਨ ਬਣਾਉਣ ਲਈ ਕਦਮ ਚੁੱਕ ਕੇ ਲੜ ਰਿਹਾ ਹੈ। “ਸਾਡੇ ਸਟੀਲ ਅਤੇ ਐਲੂਮੀਨੀਅਮ ਵਰਕਰ ਅਤੇ ਕਾਰੋਬਾਰ ਸਾਡੀ ਪੂਰੀ ਵਚਨਬੱਧਤਾ ਦੇ ਹੱਕਦਾਰ ਹਨ। ਇਸ ਤੋਂ ਬਿਨਾਂ ਕੈਨੇਡੀਅਨ ਲੇਬਰ ਕਾਂਗਰਸ ਦੇ ਪ੍ਰਧਾਨ ਬੀਅ ਬਰੂਸਕੇ ਨੇ ਕਿਹਾ ਕਿ ਟਰੰਪ ਦੀ ਸਟੀਲ ਅਤੇ ਐਲੂਮੀਨੀਅਮ ਟੈਰਿਫ ਨੂੰ ਦੁੱਗਣਾ ਕਰਨ ਦੀ ਯੋਜ ਨਾ “ਕੈਨੇਡੀਅਨ ਕਾਮਿਆਂ ’ਤੇ ਇੱਕ ਹੋਰ ਸਿੱਧਾ ਹਮਲਾ ਹੈ ਅਤੇ ਇੱਕ ਲਾਪਰਵਾਹੀ ਵਾਲਾ ਕਦਮ ਹੈ ਜੋ ਕੈਨੇਡੀਅਨ ਅਰਥਵਿਵਸਥਾ ਵਿੱਚ ਝਟਕੇ ਭੇਜੇਗਾ।” “ਇਹ ਫੈਸਲਾ ਸਾਨੂੰ ਅਮਰੀਕੀ ਬਾਜ਼ਾਰ ਤੋਂ ਪੂਰੀ ਤਰ੍ਹਾਂ ਬਾਹਰ ਕਰ ਦੇਵੇਗਾ, ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਉਦਯੋਗ ਨੂੰ ਤਬਾਹ ਕਰ ਦੇਵੇਗਾ ਅਤੇ ਹਜ਼ਾਰਾਂ ਚੰਗੀ ਤਨਖਾਹ ਵਾਲੇ, ਯੂਨੀਅਨਾਈਜ਼ਡ ਕੈਨੇਡੀਅਨ ਨੌਕਰੀਆਂ ਨੂੰ ਖ਼ਤਰਾ ਪੈਦਾ ਕਰ ਦੇਵੇਗਾ। ਬਰੂਸਕੇ ਨੇ ਕਿਹਾ ਕਿ, ਵਧਦੇ ਖ਼ਤਰੇ ਦੇ ਮੱਦੇਨਜ਼ਰ, ਕੈਨੇਡਾ ਦੀਆਂ ਯੂਨੀਅਨਾਂ ਕਾਮਿਆਂ ਦੀ ਸੁਰੱਖਿਆ ਲਈ ਤੁਰੰਤ ਸਰਕਾਰੀ ਕਾਰਵਾਈ ਦੀ ਮੰਗ ਕਰਦੀਆਂ ਹਨ। ਇਸ ਵਿੱਚ ਰੁਜ਼ਗਾਰ ਬੀਮਾ ਅਤੇ ਤਨਖਾਹ ਸਬਸਿਡੀਆਂ ਵਿੱਚ ਐਮਰਜੈਂਸੀ ਸੁਧਾਰ ਸ਼ਾਮਲ ਹਨ।
















