ਕੇਰਲ ਵਿੱਚ ਯੂਡੀਐੱਫ ਸਰਕਾਰ ਦੀ ਵਾਪਸੀ, ਵੀ.ਡੀ. ਸਤੀਸ਼ਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਕੇਰਲ ਵਿੱਚ ਯੂਡੀਐੱਫ ਸਰਕਾਰ ਦੀ ਵਾਪਸੀ, ਵੀ.ਡੀ. ਸਤੀਸ਼ਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਤਿਰੁਵਨੰਤਪੁਰਮ-ਕੇਰਲ ਵਿੱਚ ਦਸ ਸਾਲ ਬਾਅਦ ਕਾਂਗਰਸ ਅਗਵਾਈ ਵਾਲੀ ਯੂਨਾਈਟਡ ਡੈਮੋਕ੍ਰੈਟਿਕ ਫਰੰਟ (ਯੂਡੀਐੱਫ) ਸਰਕਾਰ ਨੇ ਮੁੜ ਸੱਤਾ ਸੰਭਾਲ ਲਈ ਹੈ। ਵੀ.ਡੀ. ਸਤੀਸ਼ਨ ਨੇ ਸੋਮਵਾਰ ਨੂੰ ਕੇਰਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨਾਲ 20 ਮੰਤਰੀਆਂ ਨੇ ਵੀ ਸ਼ਪਥ ਗ੍ਰਹਿਣ ਕੀਤਾ।

ਤਿਰੁਵਨੰਤਪੁਰਮ ਦੇ ਸੈਂਟਰਲ ਸਟੇਡੀਅਮ ਵਿੱਚ ਹੋਏ ਸਮਾਗਮ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕਈ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਏ।

ਸਹੁੰ ਚੁੱਕਣ ਤੋਂ ਪਹਿਲਾਂ ਵੀ.ਡੀ. ਸਤੀਸ਼ਨ ਨੇ ਸਿਰੋ-ਮਲੰਕਾਰਾ ਕੈਥੋਲਿਕ ਚਰਚ ਦੇ ਮੁਖੀ ਕਾਰਡਿਨਲ ਮੋਰਾਨ ਮੋਰ ਬੇਸਿਲਿਓਸ ਕਲੀਮੀਸ ਨਾਲ ਮੁਲਾਕਾਤ ਕਰਕੇ ਅਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਲੋਕ ਭਲਾਈ, ਸਮਾਵੇਸ਼ੀ ਵਿਕਾਸ ਅਤੇ ਬਿਹਤਰ ਪ੍ਰਸ਼ਾਸਨ ਲਈ ਕੰਮ ਕਰੇਗੀ।

ਯੂਡੀਐੱਫ ਦੀ 21 ਮੈਂਬਰੀ ਕੈਬਨਿਟ ਵਿੱਚ ਕਾਂਗਰਸ ਨੂੰ 11 ਮੰਤਰੀ ਅਹੁਦੇ ਮਿਲੇ ਹਨ, ਜਦਕਿ ਇੰਡিয়ান ਯੂਨੀਅਨ ਮੁਸਲਿਮ ਲੀਗ (ਆਈਯੂਐਮਐੱਲ) ਨੂੰ ਪੰਜ ਮੰਤਰੀ ਅਹੁਦੇ ਦਿੱਤੇ ਗਏ ਹਨ। ਪੀ.ਕੇ. ਕੁੰਹਾਲੀਕੁੱਟੀ, ਕੇ.ਐਮ. ਸ਼ਾਜੀ, ਐਨ. ਸ਼ਮਸੁੱਦੀਨ ਅਤੇ ਵੀ.ਈ. ਅਬਦੁਲ ਗਫੂਰ ਵਰਗੇ ਆਗੂਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।

ਸੀਨੀਅਰ ਕਾਂਗਰਸੀ ਆਗੂ ਰਮੇਸ਼ ਚੇਨਨੀਥਲਾ ਨੇ ਪੁਸ਼ਟੀ ਕੀਤੀ ਕਿ ਉਹ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ।ਵੀ.ਡੀ. ਸਤੀਸ਼ਨ ਨੇ ਇਹ ਵੀ ਐਲਾਨ ਕੀਤਾ ਕਿ ਉਹ ਮੁੱਖ ਮੰਤਰੀ ਦੇ ਕਾਫਲੇ ਨੂੰ ਛੋਟਾ ਰੱਖਣਗੇ ਤਾਂ ਜੋ ਆਮ ਲੋਕਾਂ ਨੂੰ ਟ੍ਰੈਫਿਕ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।