ਬਜਟ ਦਬਾਅ ਦੇ ਚੱਲਦਿਆਂ ਨਿਆਂ ਵਿਭਾਗ ਕਰ ਰਿਹੈ 264 ਨੌਕਰੀਆਂ ਵਿੱਚ ਕਟੌਤੀ
ਓਟਾਵਾ-ਸੰਘੀ ਨਿਆਂ ਵਿਭਾਗ ਵਿੱਚ ਬਜਟ ਦਬਾਅ ਦੇ ਚੱਲਦਿਆਂ 264 ਕਰਮਚਾਰੀਆਂ ਦੀ ਨੌਕਰੀ ਖੁੱਸਣ ਦਾ ਡਰ ਹੈ। ਜਾਣਕਾਰੀ ਮੁਤਾਬਕ ਵਿਭਾਗ ਦੇ ਬੁਲਾਰੇ ਇਆਨ ਮੈਕਲਿਓਡ ਨੇ ਇੱਕ ਈਮੇਲ ਵਿੱਚ ਕਿਹਾ ਕਿ ਵਿਭਾਗ ਉਪਲਬਧ ਸਰੋਤਾਂ ਦਾ ਪ੍ਰਬੰਧਨ ਕਰਨ ਲਈ ਮੁਸ਼ਕਲ ਕਦਮ ਚੁੱਕ ਰਿਹਾ ਹੈ ਅਤੇ ਇਸ ਦੇ ਮੱਦੇਨਜ਼ਰ ਕਰਮਚਾਰੀਆਂ ਦੀ ਕਟੌਤੀ ਕਰ ਰਿਹਾ ਹੈ ਜੋ ਚੱਲ ਰਹੇ ਬਜਟ ਦਬਾਅ ਨੂੰ ਦੇਖਦੇ ਹੋਏ ਜੋ ਹੁਣ ਬਰਕਰਾਰ ਨਹੀਂ ਰਹਿ ਸਕਦੇ”। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ 264 ਅਹੁਦਿਆਂ ਦੀ “ਹੁਣ ਲੋੜ ਨਹੀਂ ਅਤੇ ਉਨ੍ਹਾਂ ਭੂਮਿਕਾਵਾਂ ਵਿੱਚ ਕਰਮਚਾਰੀਆਂ ਨੂੰ ਇਸ ਹਫ਼ਤੇ ਸੂਚਿਤ ਕੀਤਾ ਗਿਆ ਸੀ। ਮੈਕਲਿਓਡ ਨੇ ਕਿਹਾ ਕਿ ਵਿਭਾਗ ਨੇ ਪਿਛਲੇ ਸਾਲ ਬਜਟ ਦਬਾਅ ਨੂੰ ਹੱਲ ਕਰਨ ਦੇ ਉਦੇਸ਼ ਨਾਲ ਉਪਾਅ ਲਾਗੂ ਕੀਤੇ ਹਨ, ਜਿਸ ਵਿੱਚ ਸਟਾਫਿੰਗ ਪਾਬੰਦੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਭਾਗ ਨੇ“ਆਪਣੇ ਸੰਗਠਨਾਤਮਕ ਢਾਂਚੇ ਦੀ ਪੂਰੀ ਜਾਂਚ” ਵੀ ਕੀਤੀ ਅਤੇ ਲਾਗਤ ਬੱਚਤ ਲਈ ਮੌਕਿਆਂ ਦੀ ਪਛਾਣ ਕੀਤੀ। ਜਾਂਚ ਉਪਰੰਤ ਵਿਭਾਗ ਦੇ ਘਟੇ ਹੋਏ ਬਜਟ ਨੂੰ ਦੇਖਦੇ ਹੋਏ ਇਹ ਸੰਭਾਵਨਾ ਘੱਟ ਹੈ ਕਿ ਸਾਰੇ 264 ਅਹੁਦੇ ਖਤਮ ਕੀਤੇ ਜਾਣਗੇ। ਜ਼ਿਕਰਯੋਗ ਹੈ ਪਿਛਲੇ ਸਾਲ ਸੰਘੀ ਜਨਤਕ ਸੇਵਾ ਦੀਆਂ ਨੌਕਰੀਆਂ ਦੀ ਗਿਣਤੀ ਵਿੱਚ ਲਗਭਗ 10,000 ਦੀ ਗਿਰਾਵਟ ਆਈ ਹੈ, ਜੋ ਕਿ 2015 ਤੋਂ ਬਾਅਦ ਪਹਿਲੀ ਗਿਰਾਵਟ ਹੈ। ਗੌਰਤਲਬ ਹੈ 31 ਮਾਰਚ ਤੱਕ ਸੰਘੀ ਸਰਕਾਰ ਲਈ 357,965 ਲੋਕ ਕੰਮ ਕਰ ਰਹੇ ਸਨ, ਜੋ ਕਿ 2024 ਵਿੱਚ 367,772 ਸਨ। 2024 ਅਤੇ 2025 ਦੇ ਵਿਚਕਾਰ, ਨਿਆਂ ਵਿਭਾਗ ਨੇ 29 ਕਰਮਚਾਰੀਆਂ ਨੂੰ ਗੁਆ ਦਿੱਤਾ, ਜੋ ਕਿ 5,637 ਤੋਂ ਵੱਧ ਕੇ 5,608 ਕਰਮਚਾਰੀ ਹੋ ਗਏ।
















