ਪਿਛਲੇ ਮਹੀਨਿੀਆਂ ਦੇ ਮੁਕਾਬਲੇ ਮਾਰਚ ਵਿੱਚ ਅਲਬਰਟਾ ਦੀ ਬੇਰੁਜ਼ਗਾਰੀ ਦਰ ਵਿੱਚ  7.1% ਦਾ ਵਾਧਾ

ਪਿਛਲੇ ਮਹੀਨਿੀਆਂ ਦੇ ਮੁਕਾਬਲੇ ਮਾਰਚ ਵਿੱਚ ਅਲਬਰਟਾ ਦੀ ਬੇਰੁਜ਼ਗਾਰੀ ਦਰ ਵਿੱਚ  7.1% ਦਾ ਵਾਧਾ

ਕੈਲਗਰੀ-ਸਟੈਟਿਸਟਿਕਸ ਕੈਨੇਡਾ ਦੀ ਮਾਰਚ ਨੌਕਰੀਆਂ ਦੀ ਰਿਪੋਰਟ ਦੇ ਅਨੁਸਾਰ  ਅਲਬਰਟਾ ਦੀ ਬੇਰੁਜ਼ਗਾਰੀ ਦਰ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ। ਜਾਣਕਾਰੀ ਮੁਤਾਬਕ ਸੂਬੇ ਨੇ ਮਾਰਚ ਵਿੱਚ 15,000 ਨੌਕਰੀਆਂ ਗੁਆ ਦਿੱਤੀਆਂ, ਜਿਸ ਨਾਲ ਬੇਰੁਜ਼ਗਾਰੀ ਦਰ ਫਰਵਰੀ ਨਾਲੋਂ 0.4 ਪ੍ਰਤੀਸ਼ਤ ਵੱਧ ਕੇ 7.1 ਪ੍ਰਤੀਸ਼ਤ ਹੋ ਗਈ।
ਜ਼ਿਕਰਯੋ ਹੈ ਕੈਨੇਡਾ ਦੀ ਮਾਰਚ ਲਈ ਬੇਰੁਜ਼ਗਾਰੀ ਦਰ 6.7 ਪ੍ਰਤੀਸ਼ਤ ਹੋ ਗਈ ਜਿਸ ਵਿੱਚ ਅਲਬਰਟਾ ਦੀ ਬੇਰੁਜ਼ਗਾਰੀ ਦਰ ਦੇਸ਼ ਭਰ ਵਿੱਚ ਚੌਥੇ ਸਥਾਨ ’ਤੇ ਦੇਖੀ ਗਈ। ਦੱਸਣਯੋਗ ਹੈ ਅਲਬਰਟਾ ਵਿੱਚ ਜ਼ਿਆਦਾਤਰ ਨੌਕਰੀਆਂ ਨਿਰਮਾਣ ਖੇਤਰ ਵਿੱਚ ਸਨ। ਇਸ ਦੌਰਾਨ, ਸਟੈਟਕੈਨ ਦੇ ਅਨੁਸਾਰ, ਮਾਰਚ ਵਿੱਚ 33,000 ਕੈਨੇਡੀਅਨ ਨੌਕਰੀਆਂ ਦਾ ਨੁਕਸਾਨ ਜਨਵਰੀ 2022 ਤੋਂ ਬਾਅਦ ਸਭ ਤੋਂ ਵੱਡਾ ਨੁਕਸਾਨ ਹੈ ਜਿਸ ਨੂੰ ਮੌਜੂਦਾ ਅਮਰੀਕੀ ਪ੍ਰਸ਼ਾਸਨ ਦੁਆਰਾ ਲਗਾਏ ਗਏ ਟੈਰਿਫਾਂ ਦਾ ਪ੍ਰਭਾਵ ਕਿਹਾ ਜਾ ਸਕਦਾ ਹੈ। ਇਸ ਮੌਕੇ ਮਨੀ ਮੈਂਟਰਜ਼ ਦੇ ਸੀਈਓ ਸਟੈਸੀ ਵਾਨਚੁਕ ਓਲੇਕਸੀ ਨੇ ਕਿਹਾ ਕਿ ਉਨ੍ਹਾਂ ਲੋਕਾਂ ਲਈ ਹਾਲਾਤ ਔਖੇ ਹੁੰਦੇ ਜਾ ਰਹੇ ਹਨ ਜੋ ਲੰਬੇ ਸਮੇਂ ਤੋਂ ਕੰਮ ਤੋਂ ਬਾਹਰ ਹਨ।