2025 ਵੈਨਕੂਵਰ ਉਪ-ਚੋਣ: ਸੜਕ ਸੁਰੱਖਿਆ ਵਕੀਲ ਅਤੇ ਹਾਊਸਿੰਗ ਕਾਰਕੁਨ ਨੇ ਜਿੱਤੀ ਸਿਟੀ ਕੌਂਸਲ ਦੀ ਚੋਣ
ਵੈਨਕੂਵਰ-ਵੈਨਕੂਵਰ ਦੀ ਸਿਟੀ ਕੌਂਸਲ ਉਪ-ਚੋਣ ਦੇ ਸ਼ੁਰੂਆਤੀ ਨਤੀਜੇ ਆ ਗਏ ਹਨ, ਜਿਸ ਵਿੱਚ ਵਨਸਿਟੀ ਵੈਨਕੂਵਰ ਪਾਰਟੀ ਦੀ ਲੂਸੀ ਮੈਲੋਨੀ ਅਤੇ ਕੋਲੀਸ਼ਨ ਆਫ ਪ੍ਰੋਗਰੈਸਿਵ ਇਲੈਕਟੋਰਸ ਦੇ ਸੀਨ ਓਰ ਨੇ ਸਿਟੀ ਕੌਂਸਲ ਵਿੱਚ ਆਪਣੇ ਸਥਾਨ ਹਾਸਲ ਕੀਤੇ ਹਨ। ਜਾਣਕਾਰੀ ਮੁਤਾਬਕ ਐਤਵਾਰ 27 ਵਿੱਚੋਂ 27 ਵੋਟਿੰਗ ਸਟੇਸ਼ਨਾਂ ਨੇ ਰਿਪੋਰਟ ਕੀਤੀ ਹੈ, ਜਿਸ ਵਿੱਚ ਓਰ ਲਈ 34,448 ਅਤੇ ਮੈਲੋਨੀ ਲਈ 33,732 ਵੋਟਾਂ ਹਾਸਲ ਕੀਤੀਆਂ ਅਤੇ ਕੋਲੀਨ ਹਾਰਡਵਿਕ 17,352 ਵੋਟਾਂ ਨਾਲ ਤੀਜੇ ਸਥਾਨ ਰਹੇ। ਜ਼ਿਕਰਯੋਗ ਹੈ ਮੈਲੋਨੀ ਅਤੇ ਓਰ ਨੇ ਬੈਲਟ ’ਤੇ 11 ਹੋਰ ਉਮੀਦਵਾਰਾਂ ਨੂੰ ਹਰਾਇਆ, ਜਿਨ੍ਹਾਂ ਵਿੱਚ ਦੋ ਏਬੀਸੀ ਉਮੀਦਵਾਰ ਰਾਲਫ਼ ਕੈਸਰ ਅਤੇ ਜੈਮੀ ਸਟਾਈਨ ਸ਼ਾਮਲ ਹਨ। ਦੱਸ ਦੇਈਏ ਕਿ ਅਧਿਕਾਰਤ ਨਤੀਜੇ 9 ਅਪ੍ਰੈਲ ਨੂੰ ਸ਼ਾਮ 4 ਵਜੇ ਤੋਂ ਪਹਿਲਾਂ ਘੋਸ਼ਿਤ ਕੀਤੇ ਜਾਣਗੇ।
















