ਫੈਡਰਲ ਸਰਕਾਰ ਵੱਲੋਂ ਆਟੋਮੋਟਿਵ ਸੈਕਟਰ ਵਿੱਚ 9.3 ਮਿਲੀਅਨ ਡਾਲਰ ਦਾ ਨਿਵੇਸ਼

ਫੈਡਰਲ ਸਰਕਾਰ ਵੱਲੋਂ ਆਟੋਮੋਟਿਵ ਸੈਕਟਰ ਵਿੱਚ 9.3 ਮਿਲੀਅਨ ਡਾਲਰ ਦਾ ਨਿਵੇਸ਼

ਓਟਵਾ-ਫੈਡਰਲ ਸਰਕਾਰ ਨੇ ਦੇਸ਼ ਦੇ ਆਟੋਮੋਟਿਵ ਸੈਕਟਰ ਨੂੰ ਸਹਾਰਾ ਦੇਣ ਦੇ ਮੱਦੇਨਜ਼ਰ ਕੁਮੀ ਕੈਨੇਡਾ ਕਾਰਪੋਰੇਸ਼ਨ ਵਿੱਚ 9.3 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।ਕੁਮੀ ਕੈਨੇਡਾ ਕਾਰਪੋਰੇਸ਼ਨ ਇੰਜੈਕਸ਼ਨ ਮੋਲਡਿੰਗ ਦੇ ਨਾਲ-ਨਾਲ ਆਟੋਮੋਟਿਵ ਵਾਹਨਾਂ ਵਿੱਚ ਵਰਤੇ ਜਾਣ ਵਾਲੇ ਅਸੈਂਬਲੀ ਉਤਪਾਦਾਂ ਦਾ ਨਿਰਮਾਣ ਕਰਦੀ ਹੈ।

ਅਮਰੀਕਾ ਵੱਲੋਂ ਟੈਰਿਫ ਵਿੱਚ ਕੀਤੇ ਗਏ ਵਾਧੇ ਕਾਰਨ ਆਟੋਮੋਟਿਵ ਉਦਯੋਗ ਨੂੰ ਅਸਥਿਰਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਵੱਲੋਂ ਇਹ ਵਿੱਤੀ ਮਦਦ ਦਿੱਤੀ ਜਾ ਰਹੀ ਹੈ।ਕੰਪਨੀ ਦੇ ਪ੍ਰੈਜ਼ੀਡੈਂਟ ਜਸਟਿਨ ਮਰੀਊ ਨੇ ਕਿਹਾ ਕਿ ਇਸ ਨਿਵੇਸ਼ ਦੀ ਰਕਮ ਆਟੋਮੇਸ਼ਨ ਅਤੇ ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਦੇ ਅਪਨਾਏ ਜਾਣ ‘ਤੇ ਖਰਚ ਕੀਤੀ ਜਾਵੇਗੀ, ਜਿਸ ਨਾਲ ਉਤਪਾਦਕ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਉਦਯੋਗਕ ਮੁਕਾਬਲੇ ਵਿੱਚ ਕੰਪਨੀ ਦੀ ਸਥਿਤੀ ਹੋਰ ਮਜ਼ਬੂਤ ਬਣੇਗੀ।