ਟੋਰਾਂਟੋ ਸਟੇਡੀਅਮ ਫੀਫਾ ਵਰਲਡ ਕੱਪ 2026 ਲਈ ਤਿਆਰ

ਟੋਰਾਂਟੋ ਸਟੇਡੀਅਮ ਫੀਫਾ ਵਰਲਡ ਕੱਪ 2026 ਲਈ ਤਿਆਰ

ਟੋਰਾਂਟੋ-ਟੋਰਾਂਟੋ ਵਿੱਚ ਫੀਫਾ ਵਰਲਡ ਕੱਪ 2026 ਲਈ ਤਿਆਰ ਕੀਤੇ ਗਏ ਟੋਰਾਂਟੋ ਸਟੇਡੀਅਮ ਦੀਆਂ ਤਸਵੀਰਾਂ ਰਸਮੀ ਤੌਰ ‘ਤੇ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ ਕੈਨੇਡਾ ਦੇ ਦੋ ਮੁੱਖ ਵੇਨਿਊਜ਼ ਵਿੱਚੋਂ ਇੱਕ ਹੋਵੇਗਾ।

ਮੀਡੀਆ ਨੂੰ ਮੰਗਲਵਾਰ ਨੂੰ ਸਟੇਡੀਅਮ ਦੇ ਅੰਦਰੂਨੀ ਹਿੱਸਿਆਂ ਦਾ ਦੌਰਾ ਕਰਵਾਇਆ ਗਿਆ, ਜਿੱਥੇ ਪਿਚ ਅਤੇ ਹੋਰ ਸੁਵਿਧਾਵਾਂ ਵਿੱਚ ਕੀਤੇ ਗਏ ਵੱਡੇ ਸੁਧਾਰ ਦਿਖਾਏ ਗਏ।

ਅਧਿਕਾਰੀਆਂ ਅਨੁਸਾਰ, ਇਹ ਅਪਗ੍ਰੇਡਸ ਵਰਲਡ ਕੱਪ ਦੌਰਾਨ ਖਿਡਾਰੀਆਂ ਅਤੇ ਦਰਸ਼ਕਾਂ ਲਈ ਵਧੀਆ ਤਜਰਬਾ ਯਕੀਨੀ ਬਣਾਉਣ ਲਈ ਕੀਤੇ ਗਏ ਹਨ।