ਕੈਨੇਡਾ ਸੰਘੀ ਚੋਣਾਂ 2025: ਫਰੈਂਚ-ਭਾਸ਼ਾ ਬਹਿਸ ਦੌਰਾਨ ਨੇਤਾਵਾਂ ਨੇ ਸਾਧਿਆ ਲਿਬਰਲ ਪਾਰਟੀ ’ਤੇ ਨਿਸ਼ਾਨਾ 

Canada federal election: French Argument between political parties

ਕੈਨੇਡਾ ਸੰਘੀ ਚੋਣਾਂ 2025: ਫਰੈਂਚ-ਭਾਸ਼ਾ ਬਹਿਸ ਦੌਰਾਨ ਨੇਤਾਵਾਂ ਨੇ ਸਾਧਿਆ ਲਿਬਰਲ ਪਾਰਟੀ ’ਤੇ ਨਿਸ਼ਾਨਾ 

ਮਾਂਟਰੀਅਲ-ਕੈਨੇਡਾ ਦੀਆਂ ਆਮ ਚੋਣਾਂ ਜੋ ਕਿ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ ਅਤੇ ਮਹਿਜ਼ ਦੋ ਹਫ਼ਤਿਆਂ ਤੋਂ ਘੱਟ ਦਾ ਸਮਾਂ ਰਹਿ ਗਿਆ। ਜਾਣਕਾਰੀ ਮੁਤਾਬਕ ਕਰਵਾਏ ਗਏ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਸਭ ਤੋਂ ਅੱਗੇ ਲਿਬਰਲ ਪਾਰਟੀ ਚੱਲ ਰਹੀ ਹੈ ਅਤੇ 16 ਅਪ੍ਰੈਲ ਨੂੰ ਹੋਈ ਫਰੈਂਚ ਭਾਸ਼ਾ ਦੀ ਬਹਿਸ ਵਿੱਚ  ਤਿੰਨ ਹੋਰ ਮੁੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਲਿਬਰਲ ਪਾਰਟੀ ਨੂੰ ਨਿਸ਼ਾਨੇ ’ਤੇ ਰੱਖਿਆ। ਇਸ ਬਹਿਸ ਦੌਰਾਨ ਕੰਜਰਵੇਟਿਵ ਪਾਰਟੀ ਦੇ ਨੇਤਾ ਪਿਅਰੇ ਪੋਇਲੀਵਰ ਨੇ ਨਿਸ਼ਾਨਾ ਸਾਧਦਿਆਂ ਟਰੂਡੋ ਦੇ ਅਧੀਨ ਪਿਛਲੇ ਦਹਾਕੇ ਤੋਂ ਲਿਬਰਲਾਂ ਦੀਆਂ ਆਰਥਿਕ ਨੀਤੀਆਂ ’ਤੇ ਹਮਲਾ ਕੀਤਾ ਅਤੇ ਮੌਜੂਦਾ ਨੇਤਾ ਕਾਰਨੀ ’ਤੇ ਉਨ੍ਹਾਂ ਨੀਤੀਆਂ ਨੂੰ ਦੁਹਰਾਉਣ ਦਾ ਦੋਸ਼ ਲਗਾਇਆ। ਇਸ ਮੌਕੇ ਪੋਇਲੀਵਰ ਨੇ ਟੈਕਸ ਵਧਾਉਣ ਦੀ ਗੱਲ ਅੱਗੇ ਰੱਖੀ। 
ਇਸ ਤੋਂ ਬਾਅਦ ਸਾਰੇ ਨੇਤਾਵਾਂ ਨੇ ਡੋਨਾਲਡ ਟਰੰਪ ਨਾਲ ਵਪਾਰ ਯੁੱਧ, ਕੈਨੇਡਾ ਵਿੱਚ ਰਹਿਣ-ਸਹਿਣ ਦੀ ਵਧਦੀ ਲਾਗਤ, ਪਾਈਪਲਾਈਨਾਂ, ਰਿਹਾਇਸ਼, ਇਮੀਗ੍ਰੇਸ਼ਨ ਅਤੇ ਫਰੈਂਚ ਭਾਸ਼ਾ ਬਾਰੇ ਬਹਿਸ ਕੀਤੀ। ਜਿਸ ਵਿੱਚ ਬਲਾਕ ਕਿਊਬੇਕੋਇਸ ਨੇਤਾ ਯਵੇਸ-ਫਰਾਂਸੋਆ ਬਲੈਂਚੇਟ ਅਤੇ ਐਨਡੀਪੀ ਦੇ ਜਗਮੀਤ ਸਿੰਘ ਇਸ ਮਿਸ਼ਰਣ ਵਿੱਚ ਸ਼ਾਮਲ ਹੋਏ। ਇਸ ਬਹਿਸ ਦੌਰਾਨ ਬਲਾਕ ਕਿਊਬੇਕੋਇਸ ਨੇਤਾ ਯਵੇਸ-ਫਰਾਂਸੋਆ ਬਲੈਂਚੇਟ ਨੇ ਵੀ ਲਿਬਰਲ ਪਾਰਟੀ ਦੀ ਆਲੋਚਨਾ ਕੀਤੀ ਅਤੇ ਕਾਰਨੀ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਰਨੀ ਦਾ ਕੋਈ ਰਾਜਨੀਤਿਕ ਤਜਰਬਾ ਨਹੀਂ ਹੈ ਅਤੇ ਥੋੜੇ ਸਮੇਂ ਲਈ ਬਣੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਉਹ ਕੈਨੇਡਾ ਵਿੱਚ ਹੋਰ ਰਾਜਨੀਤਿਕ ਨੇਤਾਵਾਂ ਨਾਲ ਸਹਿਯੋਗ ਨਾਲ ਕੰਮ ਨਹੀਂ ਕਰ ਰਹੇ। ਇਸ ਤੋਂ ਇਲਾਵਾ ਬਲਾਕ ਨੇਤਾ ਨੇ ਹਮਲਾਵਰਤਾ ਬਣਾਈ ਰੱਖੀ। ਉਹ ਕਿਊਬਿਕ ਐਲੂਮੀਨੀਅਮ ’ਤੇ ਪ੍ਰਤੀ-ਟੈਰਿਫ ’ਤੇ ਕਾਰਨੀ ਨਾਲ ਟਕਰਾ ਗਏ। ਜਿਸ ਤੋਂ ਬਾਅਦ ਕਾਰਨੀ ਨੇ ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨਾਲ ਸਾਡਾ ਰਿਸ਼ਤਾ ਪੂਰੀ ਤਰ੍ਹਾਂ ਬਦਲ ਗਿਆ ਹੈ। ਇਸ ਲਈ ਸੰਯੁਕਤ ਰਾਜ ਅਮਰੀਕਾ ਤੋਂ ਆਯਾਤ ਅਤੇ ਭੂਗੋਲ - ਜਿਵੇਂ ਕਿ ਸ਼੍ਰੀ ਪੋਇਲੀਵਰ ਨੇ ਹੁਣੇ ਕਿਹਾ ਹੈ - ਪਾਈਪਲਾਈਨਾਂ ਦਾ ਆਯਾਤ ਸਾਡੇ ਲਈ ਇੱਕ ਰਾਸ਼ਟਰੀ ਸੁਰੱਖਿਆ ਸਮੱਸਿਆ ਹੈ, ਸਾਨੂੰ ਕਾਰਵਾਈ ਕਰਨੀ ਪਵੇਗੀ।” 
ਇਸ ਮੌਕੇ ਪ੍ਰਧਾਨ ਮੰਤਰੀ ਕਾਰਨੀ ਨੇ ਕਾਰਬਨ ਟੈਕਸ ਵਿੱਚ ਕਟੌਤੀ, ਆਸਟਰੇਲੀਆ ਨਾਲ ਫੌਜੀ ਭਾਈਵਾਲੀ ਲਈ ਗੱਲਬਾਤ, ਅਤੇ ਫਰਾਂਸ ਅਤੇ ਯੂਨਾਈਟਿਡ ਕਿੰਗਡਮ ਨਾਲ ਵਧੇਰੇ ਤੀਬਰ ਵਪਾਰਕ ਗੱਲਬਾਤ ਸ਼ੁਰੂ ਕਰਨ ਨੂੰ ਆਪਣੀਆਂ ਮੁੱਖ ਸਫਲਤਾਵਾਂ ਵਜੋਂ ਦਰਸਾਇਆ ਨਾਲ ਹੀ ਕਿਹਾ ਕਿ ਉਹ ਚੁਣੇ ਜਾਣ ’ਤੇ ਇੱਕ ਨਵਾਂ ਦੁਵੱਲਾ ਸਮਝੌਤਾ ਤਿਆਰ ਕਰਨ ਲਈ ਚੋਣਾਂ ਤੋਂ ਬਾਅਦ ਟਰੰਪ ਨਾਲ ਬੈਠਣ ਲਈ ਸਹਿਮਤ ਹੋਏ।
ਇਸ ਮੌਕੇ ਪ੍ਰਧਾਨ ਮੰਤਰੀ ਕਾਰਨੀ ਨੂੰ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਦੀ ਕਾਪੀ ਵੀ ਕਿਹਾ ਗਿਆ । 
ਇਸ ਮੌਕੇ ਪੋਇਲੀਵਰ ਨੇ ਕਿਹਾ ਕਿ ਜੇਕਰ ਉਹ ਸੱਤਾ ਵਿੱਚ ਆ ਜਾਂਦੇ ਹਨ ਤਾਂ ਟਰੰਪ ਨਾਲ ਟੈਰਿਫਾਂ ਨੂੰ ਖਤਮ ਕਰਨ ਵਾਲੇ ਸਮਝੌਤੇ ’ਤੇ ਗੱਲਬਾਤ ਸ਼ੁਰੂ ਕਰਨਗੇ।  
ਬਲੈਂਚੇਟ ਨੇ ਕਿਹਾ ਕਿ ਕੈਨੇਡਾ ਨੂੰ ਉਨ੍ਹਾਂ ਦੇਸ਼ਾਂ ਨਾਲ ਇਕਜੁੱਟ ਹੋਣ ਦੀ ਲੋੜ ਹੈ ਜੋ ਅਮਰੀਕੀ ਟੈਰਿਫਾਂ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਤਰਕਸ਼ੀਲ ਗੱਲਬਾਤ” ਕਰਨ ਦੀ ਲੋੜ ਹੈ। ਐਨਡੀਪੀ ਦੇ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡਾ ਨੂੰ ਸਭ ਤੋਂ ਮਹੱਤਵਪੂਰਨ ਚੀਜ਼ਾਂ ਨੂੰ ਤਰਜੀਹ ਦੇਣ ਅਤੇ ਕਟੌਤੀ ਕਰਨ ਦੀ ਬਜਾਏ ਨਿਵੇਸ਼ ਕਰਨ ਦੀ ਲੋੜ ਹੈ। ਨਾਲ ਹੀ ਬਹਿਸ ਤੋਂ ਪਹਿਲਾਂ ਕਾਰਨੀ ਨੇ ਰਿਹਾਇਸ਼ੀ ਨਿਰਮਾਣ ਨੂੰ ਦੁੱਗਣਾ ਕਰਨ ਦੇ ਆਪਣੇ ਵਾਅਦਿਆਂ ਦਾ ਹਵਾਲਾ ਦਿੱਤਾ, ਜਦੋਂ ਕਿ ਪੋਇਲੀਵਰ ਨੇ ਨਵੇਂ ਘਰਾਂ ’ਤੇ ਆਮਦਨ ਕਰ ਅਤੇ ਜੀਐਸਟੀ ਘਟਾਉਣ ਦੀ ਸਹੁੰ ਖਾਧੀ। ਬਲੈਂਚੇਟ ਨੇ ਕਿਹਾ ਕਿ ਕਿਊਬੈਕ ਨੂੰ ਆਪਣੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਕੇ ਆਪਣੀ ਆਰਥਿਕਤਾ ਚਲਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਸਿੰਘ ਨੇ ਸਿਹਤ ਸੰਭਾਲ ਨੂੰ ਤਰਜੀਹ ਦਿੱਤੀ।