ਅਲਬਰਟਾ ਯੂਸੀਪੀ ਨੇ ਘੁਟਾਲੇ ਦੀ ਆਲੋਚਨਾ ਕਾਰਨ ਸਾਬਕਾ ਕੈਬਨਿਟ ਮੰਤਰੀ ਨੂੰ ਕੀਤਾ ਕਾਕਸ ਤੋਂ ਬਾਹਰ 

ਅਲਬਰਟਾ ਯੂਸੀਪੀ ਨੇ ਘੁਟਾਲੇ ਦੀ ਆਲੋਚਨਾ ਕਾਰਨ ਸਾਬਕਾ ਕੈਬਨਿਟ ਮੰਤਰੀ ਨੂੰ ਕੀਤਾ ਕਾਕਸ ਤੋਂ ਬਾਹਰ 

ਅਲਬਰਟਾ-ਅਲਬਰਟਾ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇੇ ਸਿਹਤ-ਸੰਭਾਲ ਇਕਰਾਰਨਾਮਾ ਘੁਟਾਲੇ ਦੀ ਸਰਕਾਰ ਦੇ ਪ੍ਰਬੰਧਨ ਦੀ ਵਾਰ-ਵਾਰ ਆਲੋਚਨਾ ਕਰਨ ਕਾਰਨ ਸਾਬਕਾ ਬੁਨਿਆਦੀ ਢਾਂਚਾ ਮੰਤਰੀ ਪੀਟਰ ਗੁਥਰੀ ਨੂੰ ਕਾਕਸ ਤੋਂ ਬਾਹਰ ਕੱਢ ਦਿੱਤਾ ਹੈ। ਜਾਣਕਾਰੀ ਮੁਤਾਬਕ ਫਰਵਰੀ ਵਿੱਚ ਸਰਕਾਰੀ ਇਕਰਾਰਨਾਮਿਆਂ ਬਾਰੇ ਚਿੰਤਾਵਾਂ ਕਾਰਨ ਗੁਥਰੀ ਨੇ ਆਪਣਾ ਮੰਤਰੀ ਅਹੁਦਾ ਛੱਡ ਦਿੱਤਾ ਸੀ ਅਤੇ ਆਪਣੀ ਏਅਰਡਰੀ-ਕੋਚਰੇਨ ਰਾਈਡਿੰਗ ਲਈ ਬੈਕਬੈਂਚਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਜਿਸ ਤੋਂ ਬਾਅਦ ਹੁਣ ਪ੍ਰੀਮੀਅਰ ਡੈਨੀਅਲ ਸਮਿਥ ਦੇ ਖਿਲਾਫ ਉਨ੍ਹਾਂ ਦੇ ਦਬਾਅ ਕਾਰਨ ਕਾਕਸ ਨੇ ਉਨ੍ਹਾਂ ਨੂੰ ਕਾਕਸ ਮਾਮਲਿਆਂ ਵਿੱਚ ਵੋਟਿੰਗ ਤੋਂ ਮੁਅੱਤਲ ਕਰ ਦਿੱਤਾ।
ਜ਼ਿਕਰਯੋਗ ਹੈ ਇਸ ਹਫ਼ਤੇ ਦੇ ਸ਼ੁਰੂ ਵਿੱਚ, ਗੁਥਰੀ ਨੇ ਦੁਬਾਰਾ ਘੁਟਾਲੇ ਦੇ ਪ੍ਰਬੰਧਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਆਡੀਟਰ ਜਨਰਲ ਦੀ ਜਾਂਚ ਵਿੱਚ ਰੁਕਾਵਟ ਪਾ ਰਹੀ ਹੈ ਅਤੇ ਸਰਕਾਰੀ ਅਧਿਕਾਰੀਆਂ ਨੂੰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਜਨਤਕ ਜਾਂਚ ਬੁਲਾਉਣ ਲਈ ਇੱਕ ਗੈਰ-ਬਾਈਡਿੰਗ ਪ੍ਰਸਤਾਵ ’ਤੇ ਵਿਰੋਧੀ ਧਿਰ ਐਨਡੀਪੀ ਨਾਲ ਵੀ ਵੋਟ ਦਿੱਤੀ। ਦੱਸ ਦਈਹੇ ਕਿ ਗੁਥਰੀ ਹੁਣ ਵਿਧਾਨ ਸਭਾ ਵਿੱਚ ਇੱਕ ਸੁਤੰਤਰ ਵਜੋਂ ਬੈਠਣਗੇ।