ਅਲਬਰਟਾ ਵਿੱਚ ਖਸਰੇ ਦੇ 39 ਨਵੇਂ ਮਾਮਲੇ ਦਰਜ

39 new measles cases reported in Alberta

ਅਲਬਰਟਾ ਵਿੱਚ ਖਸਰੇ ਦੇ 39 ਨਵੇਂ ਮਾਮਲੇ ਦਰਜ
ਐਡਮਿੰਟਨ-ਅਲਬਰਟਾ ਵਿੱਚ ਮਾਰਚ ਦੇ ਸ਼ੁਰੂ ਤੋਂ ਹੁਣ ਤੱਕ ਖਸਰੇ ਦੇ 39 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬਾਈ ਕੁੱਲ ਗਿਣਤੀ 365 ਹੋ ਗਈ ਹੈ। ਜਾਣਕਾਰੀ ਮੁਤਾਬਕ ਇਸ ਸਬੰਧੀ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਮਾਮਲਿਆਂ ਵਿੱਚੋਂ 30 ਮਾਮਲੇ ਜੋ ਦਰਜ ਕੀਤੇ ਗਏ ਹਨ ਉਹ ਅਲਬਰਟਾ ਦੇ ਦੱਖਣੀ ਜ਼ੋਨ ਵਿੱਚ ਹਨ, ਜਿੱਥੇ ਸਾਰੇ ਮਾਮਲਿਆਂ ਵਿੱਚੋਂ ਅੱਧੇ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕੁੱਲ ਮਾਮਲਿਆਂ ਵਿੱਚੋਂ ਲਗਭਗ 300 ਮਾਮਲੇ ਅਜਿਹੇ ਹਨ ਜੋ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਵਿੱਚ ਹਨ, ਜਿਨ੍ਹਾਂ ਵਿੱਚੋਂ 114 ਮਾਮਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਸਾਹਮਣੇ ਆਏ ਹਨ। ਇਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ 19 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਤਿੰਨ ਬੱਚਿਆਂ ਨੂੰ ਇੰਟੈਂਸਿਵ ਕੇਅਰ ਦੀ ਲੋੜ ਹੈ। ਨਾਲ ਹੀ ਅਲਬਰਟਾ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਮਾਮਲੇ ਰਿਪੋਰਟ ਕੀਤੇ ਗਏ ਮਾਮਲਿਆਂ ਨਾਲੋਂ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਅਤੇ ਇਹ ਉਮੀਦ ਕਰਦੀ ਹੈ ਕਿ ਮਾਮਲੇ ਵਧਦੇ ਰਹਿਣਗੇ। ਸਿਹਤ ਮੰਤਰੀ ਐਡਰੀਆਨਾ ਲਾਗ੍ਰੇਂਜ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਅਲਬਰਟਾ ਨੇ ਬਹੁਤ ਜ਼ਿਆਦਾ ਛੂਤ ਵਾਲੀ ਬਿਮਾਰੀ ਦੇ ਫੈਲਣ ਨੂੰ ਹੌਲੀ ਕਰਨ ਦੀ ਕੋਸ਼ਿਸ਼ ਵਿੱਚ ਇੱਕ ਨਵੀਂ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।