ਹੇਟ ਕ੍ਰਾਈਮ ਬਿੱਲ ਦੀ ਥਾਂ ਬੇਲ ਬਿੱਲ ਨੂੰ ਤਰਜੀਹ ਦੇਵੇਗੀ ਲਿਬਰਲ ਸਰਕਾਰ

ਹੇਟ ਕ੍ਰਾਈਮ ਬਿੱਲ ਦੀ ਥਾਂ ਬੇਲ ਬਿੱਲ ਨੂੰ ਤਰਜੀਹ ਦੇਵੇਗੀ ਲਿਬਰਲ ਸਰਕਾਰ

ਓਟਵਾ-ਕੈਨੇਡਾ ਦੀ ਲਿਬਰਲ ਸਰਕਾਰ ਨੇ ਹੇਟ ਕ੍ਰਾਈਮ ਨਾਲ ਸਬੰਧਤ ਬਿੱਲ ਨੂੰ ਫਿਲਹਾਲ ਪਾਸੇ ਰੱਖਦੇ ਹੋਏ ਬੇਲ ਸਬੰਧੀ ਬਿੱਲ ’ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਸੋਮਵਾਰ ਨੂੰ ਹਾਊਸ ਆਫ਼ ਕਾਮਨਜ਼ ਦੀ ਜਸਟਿਸ ਕਮੇਟੀ ਵੱਲੋਂ ਇੱਕ ਮਤਾ ਪਾਸ ਕਰਕੇ ਹੇਟ ਕ੍ਰਾਈਮ ਬਿੱਲ ਸੀ-9 ਦੇ ਕਲਾਜ਼ ਦਰ ਕਲਾਜ਼ ਅਧਿਐਨ ’ਤੇ ਰੋਕ ਲਾ ਦਿੱਤੀ ਗਈ।

ਕਮੇਟੀ ਨੇ ਫੈਸਲਾ ਕੀਤਾ ਕਿ ਪਹਿਲਾਂ ਬੇਲ ਬਿੱਲ ਸੀ-14 ’ਤੇ ਵਿਚਾਰ ਕੀਤਾ ਜਾਵੇ। ਇਹ ਅਜਿਹਾ ਕਦਮ ਹੈ, ਜਿਸ ਦੀ ਮੰਗ ਕੰਜ਼ਰਵੇਟਿਵ ਪਾਰਟੀ ਵੱਲੋਂ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਸੀ।

ਜ਼ਿਕਰਯੋਗ ਹੈ ਕਿ ਹੇਟ ਕ੍ਰਾਈਮ ਬਿੱਲ ਸੀ-9 ਵਿੱਚ ਸੋਧਾਂ ਕਰਨ ਸਬੰਧੀ ਲਿਬਰਲ ਪਾਰਟੀ ਅਤੇ ਬਲਾਕ ਕਿਊਬਿਕੁਆ ਦਰਮਿਆਨ ਪਹਿਲਾਂ ਹੀ ਇੱਕ ਸਮਝੌਤਾ ਹੋ ਚੁੱਕਾ ਸੀ। ਹਾਲਾਂਕਿ ਹੁਣ ਸਰਕਾਰ ਨੇ ਕਾਨੂੰਨੀ ਤਰਜੀਹਾਂ ਵਿੱਚ ਬਦਲਾਅ ਕਰਦਿਆਂ ਬੇਲ ਪ੍ਰਣਾਲੀ ਨਾਲ ਜੁੜੇ ਬਿੱਲ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।