ਸਕੂਲ ਡਰਾਪ-ਆਫ ਲਈ ਗੋਲਫ ਕਾਰਟ ਵਰਤਣ ’ਤੇ ਵਿਅਕਤੀ ਨੂੰ 765 ਡਾਲਰ ਜੁਰਮਾਨਾ
A West Vancouver man was fined $765 after using a golf cart to drop off a minor at school. Police said the cart was not street-legal and lacked insurance and seatbelts, along with other required safety features.
ਵੈਸਟ ਵੈਨਕੂਵਰ-ਵੈਸਟ ਵੈਨਕੂਵਰ ਵਿੱਚ ਇੱਕ ਵਿਅਕਤੀ ਨੂੰ ਬੱਚੇ ਨੂੰ ਸਕੂਲ ਛੱਡਣ ਲਈ ਗੋਲਫ ਕਾਰਟ ਦੀ ਵਰਤੋਂ ਕਰਨੀ ਮਹਿੰਗੀ ਪੈ ਗਈ। ਵੈਸਟ ਵੈਨਕੂਵਰ ਪੁਲਿਸ ਨੇ ਦੱਸਿਆ ਕਿ ਵਿਅਕਤੀ ਗੋਲਫ ਕਾਰਟ ਵਿੱਚ ਇੱਕ ਨਾਬਾਲਗ ਨੂੰ ਬਿਠਾ ਕੇ ਸ਼ਹਿਰ ਦੀ ਸੜਕ ’ਤੇ ਜਾ ਰਿਹਾ ਸੀ।
ਪੁਲਿਸ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ। ਪੁਲਿਸ ਮੁਤਾਬਕ ਗੋਲਫ ਕਾਰਟ ਨੂੰ ਹੇਵੁੱਡ ਐਵੇਨਿਊ ਦੇ 2400 ਬਲਾਕ ਵਿੱਚ ਰੋਕਿਆ ਗਿਆ।ਇਸ ਤੋਂ ਬਾਅਦ ਗੋਲਫ ਕਾਰਟ ਨੂੰ ਟੋਅ ਕਰਵਾ ਦਿੱਤਾ ਗਿਆ ਅਤੇ ਡਰਾਈਵਰ ਨੂੰ ਤਿੰਨ ਉਲੰਘਣਾ ਟਿਕਟਾਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਦੀ ਕੁੱਲ ਰਕਮ 765 ਡਾਲਰ ਸੀ। ਪੁਲਿਸ ਨੇ ਦੱਸਿਆ ਕਿ ਵਾਹਨ ਕੋਲ ਬੀਮਾ ਅਤੇ ਸੀਟ ਬੈਲਟ ਨਹੀਂ ਸਨ।
ਪੁਲਿਸ ਨੇ ਕਿਹਾ ਕਿ ਸੜਕਾਂ ’ਤੇ ਚੱਲਣ ਲਈ ਮਨਜ਼ੂਰ ਨਾ ਹੋਣ ਵਾਲੇ ਗੋਲਫ ਕਾਰਟਾਂ ਵਿੱਚ ਟਰਨ ਸਿਗਨਲ, ਬ੍ਰੇਕ ਲਾਈਟਾਂ ਅਤੇ ਸ਼ੀਸ਼ਿਆਂ ਵਰਗੀਆਂ ਜ਼ਰੂਰੀ ਸੁਰੱਖਿਆ ਸਹੂਲਤਾਂ ਵੀ ਨਹੀਂ ਹੁੰਦੀਆਂ।ਵੈਸਟ ਵੈਨਕੂਵਰ ਪੁਲਿਸ ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਕਿ ਗੋਲਫ ਕਾਰਟ ਆਵਾਜਾਈ ਵਾਲੀਆਂ ਸੜਕਾਂ ਅਤੇ ਸਕੂਲ ਜ਼ੋਨਾਂ ਵਿੱਚ ਚਲਾਉਣ ਲਈ ਨਹੀਂ ਬਣੇ। ਪੁਲਿਸ ਨੇ ਦੱਸਿਆ ਕਿ ਇਸ ਹਫ਼ਤੇ ਹੁਣ ਤੱਕ ਦੋ ਐਲੀਮੈਂਟਰੀ ਸਕੂਲਾਂ ਵਿੱਚ ਪੁਲਿਸ ਦੀ ਤਾਇਨਾਤੀ ਹੋ ਚੁੱਕੀ ਹੈ।
















