ਕੇਲੋਨਾ ਤੇ ਵੈਸਟ ਕੇਲੋਨਾ ਵਿੱਚ ਓਵਰਡੋਜ਼ ਜਾਗਰੂਕਤਾ ਦਿਵਸ ਦੀ 25ਵੀਂ ਵਰ੍ਹੇਗੰਢ ਮਨਾਈ ਗਈ
Kelowna and West Kelowna marked the 25th International Overdose Awareness Day with events focused on remembering lives lost, supporting affected families, and reducing stigma around substance use. Community organizations also provided health, mental health and social support resources. A memorial and awareness walk was held in West Kelowna.
ਕੇਲੋਨਾ-ਕੇਲੋਨਾ ਅਤੇ ਵੈਸਟ ਕੇਲੋਨਾ ਵਿੱਚ ਸੋਮਵਾਰ ਨੂੰ 25ਵਾਂ ਅੰਤਰਰਾਸ਼ਟਰੀ ਓਵਰਡੋਜ਼ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਸਾਲ ਦੇ ਦਿਵਸ ਦਾ ਮੁੱਖ ਥੀਮ “25 ਸਾਲ ਬਾਅਦ ਵੀ, ਅਜੇ ਵੀ ਲੋੜੀਂਦਾ” ਰੱਖਿਆ ਗਿਆ ਹੈ।ਕੇਲੋਨਾ ਦੇ ਕੈਰੀ ਪਾਰਕ ਵਿੱਚ ਹੋਏ ਸਮਾਗਮ ਦੌਰਾਨ ਸਥਾਨਕ ਸੰਸਥਾਵਾਂ, ਸਮਾਜਿਕ ਕਾਰਕੁਨਾਂ, ਪ੍ਰਭਾਵਿਤ ਪਰਿਵਾਰਾਂ ਅਤੇ ਜਾਗਰੂਕਤਾ ਮੁਹਿੰਮ ਨਾਲ ਜੁੜੇ ਲੋਕਾਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਨਸ਼ਿਆਂ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਨੂੰ ਯਾਦ ਕੀਤਾ ਗਿਆ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ।
ਸਮਾਗਮ ਵਿੱਚ ਕੋਰਿਨ ਐਲ. ਗੁਏਰਾ ਮੇਲਾ, ਜੋ ਸੱਭਿਆਚਾਰਕ ਤੌਰ ’ਤੇ ਜੁੜੀ ਸਿਹਤ, ਇਲਾਜ ਅਤੇ ਸਹਾਇਤਾ ’ਤੇ ਕੰਮ ਕਰਨ ਵਾਲੀ Indigenous ਸੰਸਥਾ ROAR ਦੀ ਸੰਸਥਾਪਕ ਹੈ, ਨੇ ਵੀ ਸੰਬੋਧਨ ਕੀਤਾ।ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਯਾਦ, ਨਿੱਜੀ ਤਜਰਬੇ, ਨਸ਼ਿਆਂ ਨਾਲ ਜੁੜੇ ਸਮਾਜਿਕ ਦਾਗ ਅਤੇ ਭਾਈਚਾਰਿਆਂ ਦੇ ਮਿਲ ਕੇ ਕੰਮ ਕਰਨ ਨਾਲ ਪੈਦਾ ਹੋਣ ਵਾਲੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ।ਕੈਰੀ ਪਾਰਕ ਵਿੱਚ ਕਮਿਊਨਿਟੀ ਰਿਸੋਰਸ ਵਿਲੇਜ ਵੀ ਲਗਾਇਆ ਗਿਆ, ਜਿੱਥੇ ਲੋਕਾਂ ਲਈ ਡਰੱਗ ਚੈਕਿੰਗ, ਮਾਨਸਿਕ ਸਿਹਤ ਸਹਾਇਤਾ, ਸਮਾਜਿਕ ਤੇ ਕਮਿਊਨਿਟੀ ਸੇਵਾਵਾਂ, ਯਾਦਗਾਰੀ ਪ੍ਰਦਰਸ਼ਨੀਆਂ ਅਤੇ ਹੋਰ ਸਹਾਇਤਾ ਸਰੋਤ ਉਪਲਬਧ ਕਰਵਾਏ ਗਏ।
ਗੁਏਰਾ ਮੇਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਵਿਅਕਤੀਆਂ ਨਾਲ ਸਿੱਧਾ ਮਿਲਣ, ਸਵਾਲ ਪੁੱਛਣ, ਸੰਪਰਕ ਬਣਾਉਣ ਅਤੇ ਇਹ ਜਾਣਨ ਦਾ ਮੌਕਾ ਦਿੰਦੇ ਹਨ ਕਿ ਮੁਸ਼ਕਲ ਸਮੇਂ ਵਿੱਚ ਸਹਾਇਤਾ ਕਿੱਥੋਂ ਲਈ ਜਾ ਸਕਦੀ ਹੈ।ਕੈਰੀ ਪਾਰਕ ਵਿੱਚ ਲਗੇ ਇਹ ਸਟਾਲ ਸ਼ਾਮ 8:30 ਵਜੇ ਤੱਕ ਖੁੱਲ੍ਹੇ ਰਹਿਣ ਦੀ ਉਮੀਦ ਸੀ।ਉਧਰ ਵੈਸਟ ਕੇਲੋਨਾ ਵਿੱਚ ਵੀ 25ਵੀਂ ਵਰ੍ਹੇਗੰਢ ਮੌਕੇ ਜਾਗਰੂਕਤਾ, ਯਾਦ ਅਤੇ ਸਹਾਇਤਾ ਲਈ ਵਾਕ ਕੱਢਿਆ ਗਿਆ। ਇਹ ਵਾਕ ਜੂਲੀਆਜ਼ ਜੰਕਸ਼ਨ ਤੋਂ ਵੈਸਟਬੈਂਕ ਰੇਅ ਆਫ ਹੋਪ ਲੌਜ ਤੱਕ ਕੀਤਾ ਗਿਆ।ਸਮਾਗਮਾਂ ਦਾ ਮੁੱਖ ਉਦੇਸ਼ ਓਵਰਡੋਜ਼ ਨਾਲ ਜੁੜੇ ਮੁੱਦਿਆਂ ਬਾਰੇ ਜਾਗਰੂਕਤਾ ਵਧਾਉਣਾ, ਪ੍ਰਭਾਵਿਤ ਲੋਕਾਂ ਅਤੇ ਪਰਿਵਾਰਾਂ ਨੂੰ ਸਹਾਇਤਾ ਦੇਣਾ ਅਤੇ ਨਸ਼ਿਆਂ ਨਾਲ ਜੁੜੇ ਸਮਾਜਿਕ ਦਾਗ ਨੂੰ ਘਟਾਉਣ ਲਈ ਭਾਈਚਾਰੇ ਨੂੰ ਇਕੱਠਾ ਕਰਨਾ ਰਿਹਾ।
















