ਬੀ.ਸੀ. ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ‘ਚੋਂ John Rustad ਪਿੱਛੇ ਹਟੇ
ਬ੍ਰਿਟਿਸ਼ ਕੋਲੰਬੀਆ-Conservative Party of British Columbia ਦੇ ਸਾਬਕਾ ਨੇਤਾ John Rustad ਨੇ ਐਲਾਨ ਕੀਤਾ ਹੈ ਕਿ ਉਹ ਮੁੜ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਵਿੱਚ ਹਿੱਸਾ ਨਹੀਂ ਲੈਣਗੇ।
ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਜਾਰੀ ਬਿਆਨ ਵਿੱਚ Rustad ਨੇ ਕਿਹਾ ਕਿ ਲੰਬੇ ਵਿਚਾਰ ਮੰਥਨ ਤੋਂ ਬਾਅਦ ਉਨ੍ਹਾਂ ਇਹ ਫੈਸਲਾ ਲਿਆ ਹੈ। ਉਨ੍ਹਾਂ ਮੁਤਾਬਕ ਇਸ ਵੇਲੇ ਪਾਰਟੀ ਨੂੰ ਇਕਜੁੱਟ, ਕੇਂਦ੍ਰਿਤ ਅਤੇ ਸਰਕਾਰ ਬਣਾਉਣ ਲਈ ਤਿਆਰ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸੂਬੇ ਦੇ ਹਿਤ ਵਿੱਚ ਨਵੇਂ ਨੇਤਾ ਦਾ ਸਮਰਥਨ ਕਰਨਾ ਹੀ ਉਨ੍ਹਾਂ ਵੱਲੋਂ ਸਭ ਤੋਂ ਵਧੀਆ ਯੋਗਦਾਨ ਹੋਵੇਗਾ। Rustad ਨੇ ਮੈਂਬਰਾਂ ਨੂੰ ਇਕੱਠੇ ਰਹਿਣ ਅਤੇ ਨਵੇਂ ਨੇਤਾ ਦੇ ਪਿੱਛੇ ਖੜ੍ਹਨ ਦੀ ਅਪੀਲ ਵੀ ਕੀਤੀ।
ਗੌਰਤਲਬ ਹੈ ਕਿ Rustad ਨੇ ਦਸੰਬਰ ਵਿੱਚ ਉਸ ਵੇਲੇ ਅਸਤੀਫਾ ਦੇ ਦਿੱਤਾ ਸੀ ਜਦੋਂ ਕਾਕਸ ਦੇ 20 ਮੈਂਬਰਾਂ ਨੇ ਉਨ੍ਹਾਂ ‘ਤੇ ਭਰੋਸਾ ਨਹੀਂ ਜਤਾਇਆ ਸੀ। ਪਾਰਟੀ ਦੇ ਨਵੇਂ ਨੇਤਾ ਦੀ ਚੋਣ ਲਈ ਵੋਟਿੰਗ 30 ਮਈ ਨੂੰ ਹੋਵੇਗੀ।
















