ਸਸਕੈਚਵਨ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਲਗਭਗ 15,000 ਲੋਕ ਘਰ ਛੱਡਣ ਲਈ ਹੋਏ ਮਜਬੂਰ
Nearly 15,000 people forced to flee Saskatchewan wildfires
ਪ੍ਰਿੰਸ ਐਲਬਰਟ-ਮੈਨੀਟੋਬਾ ਵਿੱਚ ਲੱਗੀ ਜੰਗਲਾਂ ਦੀ ਅੱਗ ਕਾਰਨ ਆਮ ਜਨਜੀਵਨ ਦੇ ਨਾਲ ਨਾਲ ਜੀਵ ਜੰਤੂ ਵੀ ਪ੍ਰਭਾਵਿਤ ਹੋ ਰਹੇ ਹਨ। ਜਾਣਕਾਰੀ ਮੁਤਾਬਕ ਤਕਰੀਬਨ 17,000 ਤੋਂ ਵੱਧ ਲੋਕਾਂ ਨੂੰ ਉਹਨਾਂ ਦੇ ਘਰ ਛੱਡਣ ਲਈ ਕਿਹਾ ਗਿਆ ਹੈ ਕਿਉਂਕਿ ਹਾਲਾਤ ਵਿਗੜਦੇ ਜਾ ਰਹੇ ਹਨ। ਇਹ ਜਾਣਕਾਰੀ ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਨੇ ਮੰਗਲਵਾਰ ਨੂੰ ਦਿੱਤੀ। ਉਹਨਾਂ ਨੇ ਕਿਹਾ ਕਿ 15,000 ਤੋਂ ਵੱਧ ਲੋਕਾਂ ਨੂੰ ਆਪਣੇ ਭਾਈਚਾਰੇ ਛੱਡਣੇ ਪਏ ਹਨ ਅਤੇ ਆਉਣ ਵਾਲੇ ਦਿਨਾਂ ਇਹ ਹੋਰ ਵੱਧਣ ਦੀ ਸੰਭਾਵਨਾ ਹੈ। ਮੋ ਨੇ ਕਿਹਾ ਕਿ ਸਭ ਤੋਂ ਵੱਡੀ ਤਬਾਹੀ ਮੈਨੀਟੋਬਾ ਸੀਮਾ ਦੇ ਨੇੜੇ ਉੱਤਰੀ ਪਿੰਡ ਡੇਨਾਰੇ ਬੀਚ ਵਰਗੀਆਂ ਥਾਵਾਂ ’ਤੇ ਹੋਈ ਹੈ, ਜਿੱਥੇ ਕੁਝ ਪਰਿਵਾਰਕ ਘਰ ਖਤਮ ਹੋ ਗਏ ਹਨ। ਪ੍ਰੀਮੀਅਰ ਨੇ ਅੱਗੇ ਕਿਹਾ ਕਿ ਭਵਿੱਖਬਾਣੀ ਵਿੱਚ ਮੀਂਹ ਦੀ ਘਾਟ ਕਾਰਨ ਆਉਣ ਵਾਲੇ ਦਿਨ ਚੁਣੌਤੀਪੂਰਨ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਪ੍ਰੀਮੀਅਰ ਮੋ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਸੂਬਾਈ ਹਮਰੁਤਬਾ ਅਤੇ ਨਾਲ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਦੱਸਿਆ ਹੈ ਕਿ ਅੱਗ ਨਾਲ ਲੜਨ ਲਈ ਸਰੋਤ ਉਪਲਬਧ ਕਰਵਾਏ ਜਾਣ ਜੋ ਸਥਾਨਕ ਵਸ਼ਿੰਦਿਆਂ ਨੂੰ ਬਚਾਇਆ ਜਾ ਸਕੇ। ਸਸਕੈਚਵਨ ਪਬਲਿਕ ਸੇਫਟੀ ਏਜੰਸੀ ਦੇ ਮਾਰਲੋ ਪ੍ਰਿਚਰਡ ਨੇ ਕਿਹਾ ਕਿ ਲਗਭਗ 400 ਢਾਂਚੇ ਖਤਮ ਹੋ ਗਏ ਹਨ। ਦੱਸਣਯੋਗ ਹੈ ਕਿ ਖਾਲੀ ਕਰਵਾਏ ਗਏ ਲੋਕਾਂ ਨੂੰ ਦੱਖਣ ਵੱਲ ਪ੍ਰਿੰਸ ਐਲਬਰਟ ਵੱਲ ਜਾਣ ਲਈ ਕਿਹਾ ਗਿਆ ਹੈ ਜੋ ਕਿ 240 ਕਿਲੋਮੀਟਰ ਦੱਖਣ ਵੱਲ ਹੈ। ਇਸ ਮੌਕੇ ਹਰੇਕ ਹੋਟਲ ਵਿੱਚ ਘੱਟੋ-ਘੱਟ ਚਾਰ ਕਮਰੇ ਖਾਲੀ ਕਰਵਾਏ ਗਏ ਹਨ ਤਾਂ ਜੋ ਲੋਕਾਂ ਨੂੰ ਉਥੇ ਠਹਿਰਾਇਆ ਜਾ ਸਕੇ। ਇਸ ਤੋਂ ਇਲਾਵਾ ਕਈ ਫਸਟ ਨੇਸ਼ਨਜ਼ ਨੇਤਾਵਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਕੋਲ ਅੱਗ ਲੱਗਣ ਵਾਲੀਆਂ ਅੱਗਾਂ ਦਾ ਮੁਕਾਬਲਾ ਕਰਨ ਲਈ ਫਾਇਰ ਟਰੱਕ, ਸਥਿਰ ਪਾਣੀ ਦੀ ਸਪਲਾਈ ਅਤੇ ਆਵਾਜਾਈ ਵਰਗੇ ਢੁਕਵੇਂ ਉਪਕਰਣਾਂ ਦੀ ਘਾਟ ਹੈ। ਫੈਡਰਲ ਐਮਰਜੈਂਸੀ ਮੈਨੇਜਮੈਂਟ ਮੰਤਰੀ ਐਲੇਨੋਰ ਓਲਸਜ਼ੇਵਸਕੀ ਨੇ ਕਿਹਾ ਕਿ ਓਟਾਵਾ ਮੈਨੀਟੋਬਾ ਅਤੇ ਸਸਕੈਚਵਨ ਵਿੱਚ ਜੰਗਲੀ ਅੱਗ ਰਾਹਤ ਅਤੇ ਆਫ਼ਤ ਰਿਕਵਰੀ ਯਤਨਾਂ ਵਿੱਚ ਸਹਾਇਤਾ ਲਈ ਰੈੱਡ ਕਰਾਸ ਨੂੰ ਦਾਨ ਦੇਵੇਗਾ।
















