ਅਲਬਰਟਾ ਅਧਿਆਪਕਾਂ ਨੂੰ ਹੜਤਾਲ ਖਤਮ ਕਰਨ ਵਾਲੇ ਕਾਨੂੰਨ ਖ਼ਿਲਾਫ਼ ਅਦਾਲਤੀ ਰਾਹਤ ਨਹੀਂ ਮਿਲੀ
ਐਡਮੰਟਨ-ਅਲਬਰਟਾ ਦੇ ਅਧਿਆਪਕਾਂ ਨੂੰ ਉਸ ਕਾਨੂੰਨ ਖ਼ਿਲਾਫ਼ ਅਦਾਲਤ ਤੋਂ ਅੰਤਰਿਮ ਰਾਹਤ ਨਹੀਂ ਮਿਲੀ ਜਿਸ ਨਾਲ ਪਿਛਲੇ ਸਾਲ ਪ੍ਰਾਂਤ ਭਰ ਦੀ ਹੜਤਾਲ ਖਤਮ ਕਰਵਾ ਕੇ ਉਨ੍ਹਾਂ ਨੂੰ ਮੁੜ ਕੰਮ ’ਤੇ ਜਾਣ ਲਈ ਮਜਬੂਰ ਕੀਤਾ ਗਿਆ ਸੀ।ਜਸਟਿਸ ਡਗਲਸ ਮਾਹ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ Alberta Teachers’ Association ਇਹ ਸਾਬਤ ਕਰਨ ਵਿੱਚ ਨਾਕਾਮ ਰਹੀ ਕਿ ਮਾਮਲਾ ਇੰਨਾ ਗੰਭੀਰ ਅਤੇ ਤੁਰੰਤ ਹੈ ਕਿ ਅਦਾਲਤ ਇਸ ਕਾਨੂੰਨ ਨੂੰ ਮਾਮਲੇ ਦੀ ਪੂਰੀ ਸੁਣਵਾਈ ਤੱਕ ਅਸਥਾਈ ਤੌਰ ’ਤੇ ਰੋਕ ਦੇਵੇ।
ਜਸਟਿਸ ਮਾਹ ਨੇ ਇਹ ਵੀ ਕਿਹਾ ਕਿ ਜੇ ਕਾਨੂੰਨ ਨੂੰ ਰੋਕਿਆ ਜਾਂਦਾ ਹੈ ਤਾਂ ਸਿੱਖਿਆ ਪ੍ਰਣਾਲੀ ਵਿੱਚ ਉਲਝਣ ਅਤੇ ਅਣਿਸ਼ਚਿਤਤਾ ਪੈਦਾ ਹੋ ਸਕਦੀ ਹੈ, ਕਿਉਂਕਿ ਅਧਿਆਪਕ ਮੁੜ ਕਾਨੂੰਨੀ ਹੜਤਾਲ ਦੀ ਸਥਿਤੀ ਵਿੱਚ ਆ ਸਕਦੇ ਹਨ।ਅਦਾਲਤ ਨੇ ਕਿਹਾ ਕਿ ਭਾਵੇਂ ਇਹ ਫੈਸਲਾ ਅਧਿਆਪਕਾਂ ਦੀ ਉਮੀਦਾਂ ਅਨੁਸਾਰ ਨਹੀਂ ਹੈ, ਪਰ ਉਨ੍ਹਾਂ ਨੂੰ ਅਜੇ ਵੀ ਅਦਾਲਤ ਵਿੱਚ ਪੂਰੀ ਤਰ੍ਹਾਂ ਆਪਣਾ ਮਾਮਲਾ ਪੇਸ਼ ਕਰਨ ਦਾ ਮੌਕਾ ਮਿਲੇਗਾ।
ਪ੍ਰੀਮੀਅਰ ਡੈਨਿਯਲ ਸਮਿਥ ਦੀ ਸਰਕਾਰ ਨੇ ਹੜਤਾਲ ਖਤਮ ਕਰਨ ਵਾਲੇ ਕਾਨੂੰਨ ਨੂੰ ਲਾਗੂ ਕਰਨ ਲਈ Notwithstanding Clause ਦਾ ਸਹਾਰਾ ਲਿਆ ਸੀ ਅਤੇ ਉਹ ਠੇਕਾ ਵੀ ਲਾਗੂ ਕੀਤਾ ਸੀ ਜਿਸਨੂੰ ਅਧਿਆਪਕ ਪਹਿਲਾਂ ਰੱਦ ਕਰ ਚੁੱਕੇ ਸਨ।ਯੂਨੀਅਨ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸੰਵਿਧਾਨ ਅਨੁਸਾਰ ਮਨਜ਼ੂਰ ਹੱਦ ਤੋਂ ਵੱਧ ਜਾ ਕੇ Notwithstanding Clause ਦਾ ਗਲਤ ਇਸਤੇਮਾਲ ਕੀਤਾ ਹੈ ਅਤੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।
















