ਕੈਲਗਰੀ ’ਚ ਗੋਲੀਬਾਰੀ ਤੇ ਹਥਿਆਰਾਂ ਦੇ ਮਾਮਲੇ ਵਧੇ

ਕੈਲਗਰੀ ’ਚ ਗੋਲੀਬਾਰੀ ਤੇ ਹਥਿਆਰਾਂ ਦੇ ਮਾਮਲੇ ਵਧੇ

ਕੈਲਗਰੀ-ਸ਼ਹਿਰ ਵਿੱਚ ਗੋਲੀਬਾਰੀ, ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਿਆਂ ਨਾਲ ਜੁੜੇ ਮਾਮਲਿਆਂ ਵਿੱਚ ਵਾਧੇ ਨੇ ਪੁਲਿਸ ਦੀ ਚਿੰਤਾ ਵਧਾ ਦਿੱਤੀ ਹੈ। ਪੁਲਿਸ ਮੁਖੀ ਕੇਟੀ ਮੈਕਲੈਲਨ ਨੇ ਇਸ ਨੂੰ ਅਧਿਕਾਰੀਆਂ ਲਈ “ਨਵਾਂ ਆਮ ਹਾਲਾਤ” ਕਰਾਰ ਦਿੱਤਾ ਹੈ।13 ਅਗਸਤ ਤੱਕ ਕੈਲਗਰੀ ਵਿੱਚ 51 ਗੋਲੀਬਾਰੀ ਦੀਆਂ ਘਟਨਾਵਾਂ ਦਰਜ ਹੋਈਆਂ, ਜੋ ਪਿਛਲੇ ਸਾਲ ਦੀਆਂ 32 ਘਟਨਾਵਾਂ ਨਾਲੋਂ 59 ਫੀਸਦੀ ਵੱਧ ਹਨ। ਇਸ ਸਾਲ ਪੁਲਿਸ ਨੇ 442 ਹਥਿਆਰ ਜ਼ਬਤ ਕੀਤੇ ਹਨ, ਜਦਕਿ 2025 ਵਿੱਚ ਇਹ ਗਿਣਤੀ 214 ਸੀ।

ਕੋਕੀਨ ਦੀ ਜ਼ਬਤੀ ਵੀ ਵਧ ਕੇ 42,000 ਗ੍ਰਾਮ ਤੋਂ ਵੱਧ ਹੋ ਗਈ ਹੈ। ਪੁਲਿਸ ਮੁਤਾਬਕ ਗੋਲੀਬਾਰੀ ਨਾਲ ਜੁੜੇ ਅਪਰਾਧੀਆਂ ਵਿੱਚ ਕਰੀਬ 20 ਫੀਸਦੀ ਨੌਜਵਾਨ ਹਨ ਅਤੇ ਸੰਗਠਿਤ ਅਪਰਾਧੀ ਗਰੁੱਪ ਨੌਜਵਾਨਾਂ ਨੂੰ ਅਪਰਾਧ ਲਈ ਵਰਤ ਰਹੇ ਹਨ।10 ਅਗਸਤ ਨੂੰ ਐਡਵਰਥੀ ਪਾਰਕ ਨੇੜੇ ਗੋਲੀਬਾਰੀ ਵਿੱਚ ਇੱਕ ਪੁਲਿਸ ਅਧਿਕਾਰੀ ਜ਼ਖ਼ਮੀ ਹੋਇਆ ਸੀ। ਇਸ ਘਟਨਾ ਦੌਰਾਨ ਸ਼ੱਕੀ ਵੱਲੋਂ ਪੁਲਿਸ ਹੈਲੀਕਾਪਟਰ ’ਤੇ ਵੀ ਗੋਲੀਆਂ ਚਲਾਈਆਂ ਗਈਆਂ।ਪੁਲਿਸ ਮੁਖੀ ਨੇ ਨੌਜਵਾਨਾਂ ਦੀ ਰੋਕਥਾਮ ਅਤੇ ਪੁਲਿਸ ਬਲ ਵਧਾਉਣ ਲਈ ਮਾਪਿਆਂ, ਸਕੂਲਾਂ ਅਤੇ ਹੋਰ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ।