ਕਾਂਗਰਸ ਵੱਲੋਂ ਹਰਿਆਣਾ ਵਿੱਚ ਸੰਗਠਨਾਤਮਕ ਕੇਡਰ ਬਣਾਉਣ ਲਈ ਰੋਡਮੈਪ ਦਾ ਐਲਾਨ
ਨਵੀਂ ਦਿੱਲੀ-ਹਰਿਆਣਾ ਕਾਂਗਰਸ ਨੇ ਸੋਮਵਾਰ ਨੂੰ ਰਾਜ ਭਰ ਵਿੱਚ ਨਵਾਂ ਸੰਗਠਨਾਤਮਕ ਕੇਡਰ ਬਣਾਉਣ ਦਾ ਰੋਡਮੈਪ ਦਾ ਐਲਾਨ ਕੀਤਾ। ਜਾਣਕਾਰੀ ਮੁਤਾਬਕ ਇੱਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਪਾਰਟੀ ਦੀ ਸੂਬਾ ਇਕਾਈ ਕੋਲ ਜ਼ਮੀਨੀ ਪੱਧਰ ’ਤੇ ਕੋਈ ਸੰਗਠਨਾਤਮਕ ਕੇਡਰ ਨਹੀਂ ਹੈ ਜਿਸ ਦੇ ਮੱਦੇਨਜ਼ਰ ਕਾਂਗਰਸ ਨੇ ਐਲਾਨ ਕੀਤਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵੀ “ਜਲਦੀ” ਹਰਿਆਣਾ ਆਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਸੋਮਵਾਰ ਨੂੰ ਇੱਥੇ ਹੋਈ ਇੱਕ ਪ੍ਰੈਸ ਬ੍ਰੀਫਿੰਗ ਵਿੱਚ, ਪਾਰਟੀ ਮਾਮਲਿਆਂ ਦੇ ਇੰਚਾਰਜ ਬੀ.ਕੇ. ਹਰੀਪ੍ਰਸਾਦ ਅਤੇ ਪੀ.ਸੀ.ਸੀ. ਪ੍ਰਧਾਨ ਉਦੈ ਭਾਨ ਨੇ 69 ਐਚ.ਪੀ.ਸੀ.ਸੀ. ਦੇ ਨਿਗਰਾਨਾਂ ਅਤੇ ਅੱਠ ਵਾਧੂ ਨਿਗਰਾਨਾਂ ਦੀ ਸੂਚੀ ਦਾ ਐਲਾਨ ਕੀਤਾ ਜੋ ਰਾਜ ਵਿੱਚ ਇੱਕ ਸੰਗਠਨਾਤਮਕ ਕੇਡਰ ਬਣਾਉਣ ਲਈ ਕੰਮ ਕਰਨਗੇ। 16 ਸਾਬਕਾ ਵਿਧਾਇਕਾਂ ਅਤੇ ਇੱਕ ਸਾਬਕਾ ਸੰਸਦ ਮੈਂਬਰ ਸਮੇਤ 69 ਨਿਗਰਾਨਾਂ ਨੂੰ ਖਾਸ ਜ਼ਿਲ੍ਹੇ ਅਲਾਟ ਕੀਤੇ ਗਏ ਹਨ।
ਏਆਈਸੀਸੀ ਦੁਆਰਾ ਨਿਯੁਕਤ ਆਬਜ਼ਰਵਰ ਹਰਿਆਣਾ ਦੇ ਹਰੇਕ ਜ਼ਿਲ੍ਹੇ ਦਾ ਦੌਰਾ ਕਰਨਗੇ ਅਤੇ ਸੰਗਠਨਾਤਮਕ ਕੇਡਰ ਦੀ ਸਿਰਜਣਾ ਬਾਰੇ ਫੀਡਬੈਕ ਇਕੱਤਰ ਕਰਨਗੇ,”ਹਰੀਪ੍ਰਸਾਦ ਨੇ ਕਿਹਾ, “ਪਾਰਟੀ ਨੇ ਗੁਜਰਾਤ ਵਿੱਚ ਸੰਗਠਨਾਤਮਕ ਕੇਡਰ ਦੀ ਸਿਰਜਣਾ ਨਾਲ ਸਬੰਧਤ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ ਅਤੇ ਬਹੁਤ ਜਲਦੀ ਗੁਜਰਾਤ ਵਿੱਚ ਕਾਂਗਰਸ ਪਾਰਟੀ ਦੇ ਸੂਬਾ ਮੁਖੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ”। ਹਰਿਆਣਾ ਦੀ ਗੱਲ ਕਰਦੇ ਹੋਏ, ਹਰੀਪ੍ਰਸਾਦ ਨੇ ਅੱਗੇ ਕਿਹਾ, “ਕੋਈ ਵੀ ਵਿਅਕਤੀ ਜਿਸਨੇ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਪਾਰਟੀ ਲਈ ਕੰਮ ਕੀਤਾ ਹੈ, ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਲਈ ਅਰਜ਼ੀ ਦੇ ਸਕਦਾ ਹੈ। ਏਆਈਸੀਸੀ ਅਤੇ ਐਚਪੀਸੀਸੀ ਨਿਗਰਾਨ ਸਾਰੇ ਸੰਭਾਵੀ ਉਮੀਦਵਾਰਾਂ ਨਾਲ ਗੱਲ ਕਰਨਗੇ। ਪਾਰਟੀ ਜ਼ਿਲ੍ਹਾ ਪ੍ਰਧਾਨਾਂ ਨੂੰ ਕੇਂਦਰੀ ਚੋਣ ਕਮੇਟੀ ਦੀਆਂ ਮੀਟਿੰਗਾਂ ਵਿੱਚ ਵੀ ਸੱਦਾ ਦੇਵੇਗੀ ਜਿਸ ਤੋਂ ਬਾਅਦ ਅਗਲੀਆਂ ਚੋਣਾਂ ਲਈ ਟਿਕਟ-ਵੰਡ ਹੋਵੇਗੀ। ਅਗਲੇ ਇੱਕ ਮਹੀਨੇ ਦੇ ਅੰਦਰ, ਹਰਿਆਣਾ ਦੇ ਹਰੇਕ ਜ਼ਿਲ੍ਹੇ ਨੂੰ ਕਾਂਗਰਸ ਤੋਂ ਆਪਣਾ ਪ੍ਰਧਾਨ ਮਿਲ ਜਾਵੇਗਾ। ਇੱਕ ਵਾਰ ਸਾਰੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਹੋ ਜਾਣ ਤੋਂ ਬਾਅਦ, ਅਗਲਾ ਕਦਮ ਸੂਬਾ ਪ੍ਰਦੇਸ਼ ਕਾਂਗਰਸ ਮੁਖੀ ਅਤੇ ਐਚਪੀਸੀਸੀ ਦੇ ਹੋਰ ਅਹੁਦੇਦਾਰਾਂ ਦੀ ਚੋਣ ਕਰਨਾ ਹੋਵੇਗਾ”। ਅਕਤੂਬਰ 2024 ਤੋਂ ਕਾਂਗਰਸ ਵੱਲੋਂ ਸੀਐਲਪੀ ਨੇਤਾ ਐਲਾਨਣ ਵਿੱਚ ਅਸਮਰੱਥਾ ਦਾ ਜਵਾਬ ਦਿੰਦੇ ਹੋਏ, ਹਰੀਪ੍ਰਸਾਦ ਨੇ ਕਿਹਾ, “ਸੀਐਲਪੀ ਨੇਤਾ ਨੂੰ ਅੰਤਿਮ ਰੂਪ ਦੇਣ ਲਈ ਇੱਕ ਕਮੇਟੀ ਬਣਾਈ ਗਈ ਸੀ ਜੋ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਵੀ ਹੋਵੇਗਾ। ਕਮੇਟੀ ਨੇ ਆਪਣੀ ਰਿਪੋਰਟ ਪਾਰਟੀ ਹਾਈ ਕਮਾਂਡ ਨੂੰ ਸੌਂਪ ਦਿੱਤੀ ਸੀ। ਅੰਤਿਮ ਫੈਸਲਾ ਜਲਦੀ ਹੀ ਐਲਾਨਿਆ ਜਾਵੇਗਾ। ਜਿੱਥੋਂ ਤੱਕ ਅੱਜ ਐਲਾਨੇ ਗਏ ਨਵੇਂ ਨਿਗਰਾਨਾਂ ਦਾ ਸਬੰਧ ਹੈ, ਪਾਰਟੀ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕਰੇਗੀ।”
















