ਕੇਜਰੀਵਾਲ ਦਾ ਦਿੱਲੀ ਹਾਈਕੋਰਟ ਨੂੰ ਪੱਤਰ: ਨਾ ਖੁਦ ਪੇਸ਼ ਹੋਵਾਂਗਾ, ਨਾ ਵਕੀਲ ਰਾਹੀਂ

ਕੇਜਰੀਵਾਲ ਦਾ ਦਿੱਲੀ ਹਾਈਕੋਰਟ ਨੂੰ ਪੱਤਰ: ਨਾ ਖੁਦ ਪੇਸ਼ ਹੋਵਾਂਗਾ, ਨਾ ਵਕੀਲ ਰਾਹੀਂ

ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਹਾਈਕੋਰਟ ਦੀ ਜਸਟਿਸ ਸਵਰਣਾ ਕਾਂਤਾ ਸ਼ਰਮਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਐਕਸਾਈਜ਼ ਮਾਮਲੇ ਵਿੱਚ ਨਾ ਤਾਂ ਖੁਦ ਹਾਜ਼ਰ ਹੋਣਗੇ ਅਤੇ ਨਾ ਹੀ ਆਪਣੇ ਵਕੀਲ ਰਾਹੀਂ ਪੇਸ਼ ਹੋਣਗੇ।ਕੇਜਰੀਵਾਲ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਉਨ੍ਹਾਂ ਦੀ ਜਸਟਿਸ ਸ਼ਰਮਾ ਤੋਂ ਨਿਆਂ ਦੀ ਉਮੀਦ ਟੁੱਟ ਚੁੱਕੀ ਹੈ, ਇਸ ਲਈ ਉਹ ਮਹਾਤਮਾ ਗਾਂਧੀ ਦੇ ਸਤਿਆਗ੍ਰਹ ਦੇ ਰਾਹ ‘ਤੇ ਚਲਣ ਦਾ ਫੈਸਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਉਨ੍ਹਾਂ ਨੇ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣ ਕੇ ਲਿਆ ਹੈ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਜਸਟਿਸ ਸ਼ਰਮਾ ਦੇ ਫੈਸਲੇ ਖ਼ਿਲਾਫ਼ ਅਪੀਲ ਕਰਨ ਲਈ ਸੁਪਰੀਮ ਕੋਰਟ ਦਾ ਰੁਖ ਕਰਨ ਦਾ ਹੱਕ ਰੱਖਦੇ ਹਨ।ਇਸ ਬਿਆਨ ਨਾਲ ਦਿੱਲੀ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ‘ਚ ਹੋਰ ਤੀਖ਼ਾਪਣ ਆ ਸਕਦਾ ਹੈ।