ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਸਮਾਪਤ, ਹਰਮੀਤ ਕਾਲਕਾ ਮੁੜ ਚੁਣੇ ਗਏ ਪ੍ਰਧਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਸਮਾਪਤ, ਹਰਮੀਤ ਕਾਲਕਾ ਮੁੜ ਚੁਣੇ ਗਏ ਪ੍ਰਧਾਨ

ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਸਮਾਪਤ ਹੋਣ ਤੋਂ ਬਾਅਦ ਹਰਮੀਤ ਕਾਲਕਾ ਮੁੜ DSGMC ਪ੍ਰਧਾਨ ਚੁਣੇ ਗਏ ਹਨ। ਜਾਣਕਾਰੀ ਮੁਤਾਬਕ ਜਗਦੀਪ ਕਾਹਲੋਂ ਜਨਰਲ ਸਕੱਤਰ ਵਜੋਂ ਦੁਬਾਰਾ ਚੁਣੇ ਗਏ ਹਨ। ਹਰਵਿੰਦਰ ਸਿੰਘ ਕੇਪੀ ਨੂੰ ਸੀਨੀਅਰ ਉਪ ਪ੍ਰਧਾਨ ਬਣਾਇਆ ਗਿਆ ਹੈ। ਪ੍ਰਧਾਨ ਆਤਮਾ ਸਿੰਘ ਲੁਬਾਣਾ ਨੂੰ ਜੂਨੀਅਰ ਉਪ ਪ੍ਰਧਾਨ ਬਣੇ ਹਨ। ਪ੍ਰਧਾਨ ਆਤਮਾ ਸਿੰਘ ਲੁਬਾਣਾ ਜੂਨੀਅਰ ਉਪ ਪ੍ਰਧਾਨ ਜੈਸਮੀਨ ਸਿੰਘ ਨੋਨੀ ਦੀ ਸੰਯੁਕਤ ਸਕੱਤਰ ਕਮੇਟੀ ਅਹੁਦੇਦਾਰਾਂ ਵਜੋਂ ਦੁਬਾਰਾ ਚੁਣੇ ਗਏ ਹਨ। ਕਾਰਜਕਾਰਨੀ ਮੈਂਬਰਾਂ ਵਿੱਚ ਇੱਕ ਤਬਦੀਲੀ, ਰਵਿੰਦਰ ਸਿੰਘ ਸਵੀਟਾ ਵਿਕਰਮ ਸਿੰਘ ਰੋਹਿਣੀ ਦੀ ਜਗ੍ਹਾ ਚੁਣੇ ਗਏ ਹਨ।  ਜ਼ਿਕਰਯੋਗ ਹੈ ਕਿ ਸਰਕਾਰ ਦੀ ਸਿੱਧੀ ਦਖ਼ਲਅੰਦਾਜ਼ੀ ਦਾ ਦੋਸ਼ ਲਗਾਉਂਦਿਆਂ ਬੀਤੇ ਦਿਨੀਂ ਦਿੱਲੀ ਕਮੇਟੀ ਦੇ ਮੈਂਬਰ ਵਜੋਂ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸ਼ਰਨਾ ਤੇ ਮਨਜੀਤ ਸਿੰਘ ਜੀਕੇ ਨੇ ਅਸਤੀਫ਼ਾ ਦੇ ਦਿੱਤਾ ਸੀ।