ਸੁਪਰੀਮ ਕੋਰਟ ਨੂੰ ਮਿਲੇ ਤਿੰਨ ਨਵੇਂ ਜੱਜ
ਨਵੀਂ ਦਿੱਲੀ-ਸੀਜੇਆਈ ਬੀ.ਆਰ. ਗਵਈ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਇੱਕ ਸਮਾਰੋਹ ਵਿੱਚ ਜਸਟਿਸ ਅਤੁਲ ਐਸ. ਚੰਦੂਰਕਰ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਅਹੁਦੇ ਦੀ ਸਹੁੰ ਚੁਕਾਈ ਅਤੇ ਨਾਲ ਹੀ ਜਸਟਿਸ ਐਨ.ਵੀ. ਅੰਜਾਰੀਆ ਅਤੇ ਵਿਜੇ ਬਿਸ਼ਨੋਈ (ਦੋਵੇਂ ਬੈਠੇ) ਨੇ ਵੀ ਸਹੁੰ ਚੁੱਕੀ ਜਿਸ ਤੋਂ ਬਾਅਦ ਸੁਪਰੀਮ ਕੋਰਟ 34 ਜੱਜਾਂ ਦੀ ਆਪਣੀ ਪੂਰੀ ਕਾਰਜਸ਼ੀਲ ਤਾਕਤ ’ਤੇ ਪਹੁੰਚ ਗਿਆ। ਦੱਸਣਯੋਗ ਹੈ ਭਾਰਤ ਦੇ ਮੁੱਖ ਜੱਜ ਬੀ.ਆਰ. ਗਵਈ ਨੇ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਐਨ.ਵੀ. ਅੰਜਾਰੀਆ, ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਵਿਜੇ ਬਿਸ਼ਨੋਈ ਅਤੇ ਬੰਬੇ ਹਾਈ ਕੋਰਟ ਦੇ ਜਸਟਿਸ ਅਤੁਲ ਐਸ. ਚੰਦੂਰਕਰ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁਕਾਈ ਜੋ ਕਿ ਸੁਪਰੀਮ ਕੋਰਟ ਦੇ ਜੱਜਾਂ, ਵਕੀਲਾਂ ਅਤੇ ਅਦਾਲਤੀ ਸਟਾਫ਼ ਦੀ ਹਾਜ਼ਰੀ ਵਿੱਚ 10 ਮਿੰਟ ਦੇ ਸਮਾਰੋਹ ਵਿੱਚ ਜਸਟਿਸ ਬਿਸ਼ਨੋਈ ਨੇ ਹਿੰਦੀ ਵਿੱਚ ਸਹੁੰ ਚੁੱਕੀ। ਦੱਸ ਦਈਏ ਸੀਜੇਆਈ ਸੰਜੀਵ ਖੰਨਾ, ਰਿਸ਼ੀਕੇਸ਼ ਰਾਏ ਅਤੇ ਜਸਟਿਸ ਅਭੈ ਐਸ ਓਕਾ ਦੀ ਸੇਵਾਮੁਕਤੀ ਤੋਂ ਬਾਅਦ ਸਿਖਰਲੀ ਅਦਾਲਤ ਵਿੱਚ ਤਿੰਨ ਅਸਾਮੀਆਂ ਖਾਲੀ ਹੋਈਆਂ ਸਨ। ਜਸਟਿਸ ਬੇਲਾ ਐਮ ਤ੍ਰਿਵੇਦੀ 9 ਜੂਨ ਨੂੰ ਸੇਵਾਮੁਕਤ ਹੋਣ ਵਾਲੇ ਹਨ।
















