ਚਾਰ ਸਾਲ ਬਾਅਦ ਸਰੀ ਦੇ ਸਾਬਕਾ ਮੇਅਰ ਡੱਗ ਮੈਕਕੈਲਮ ਮੁੜ ਮੈਦਾਨ ‘ਚ

ਚਾਰ ਸਾਲ ਬਾਅਦ ਸਰੀ ਦੇ ਸਾਬਕਾ ਮੇਅਰ ਡੱਗ ਮੈਕਕੈਲਮ ਮੁੜ ਮੈਦਾਨ ‘ਚ

ਸਰੀ - ਸਰੀ ਦੇ ਸਾਬਕਾ ਮੇਅਰ ਡੱਗ ਮੈਕਕੈਲਮ ਨੇ ਚਾਰ ਸਾਲ ਬਾਅਦ ਮੁੜ ਸਿਆਸੀ ਮੈਦਾਨ ਵਿੱਚ ਉਤਰਦਿਆਂ ਆਉਣ ਵਾਲੀਆਂ ਮਿਊਂਸਿਪਲ ਚੋਣਾਂ ਲਈ ਮੇਅਰ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਮੈਕਕੈਲਮ ਪਹਿਲਾਂ 1996 ਤੋਂ 2005 ਤੱਕ ਲਗਾਤਾਰ ਤਿੰਨ ਮਿਆਦਾਂ ਲਈ ਸਰੀ ਦੇ ਮੇਅਰ ਰਹੇ ਹਨ। ਇਸ ਤੋਂ ਇਲਾਵਾ ਉਹ 2018 ਤੋਂ 2022 ਤੱਕ ਚੌਥੀ ਵਾਰ ਵੀ ਇਸ ਅਹੁਦੇ ‘ਤੇ ਰਹੇ, ਪਰ ਪਿਛਲੀ ਚੋਣ ਵਿੱਚ ਉਹ ਮੌਜੂਦਾ ਮੇਅਰ ਬਰੈਂਡਾ ਲਾਕ ਤੋਂ ਹਾਰ ਗਏ ਸਨ।

ਇਸ ਵਾਰ ਉਹ ਸੇਫ ਸਰੀ ਕੋਆਲੀਸ਼ਨ ਦੇ ਉਮੀਦਵਾਰ ਵਜੋਂ ਚੋਣ ਲੜਣਗੇ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਟੀਮ ਨੂੰ ਸਿਟੀ ਕੌਂਸਲ ਵਿੱਚ ਬਹੁਮਤ ਮਿਲਦਾ ਹੈ ਤਾਂ ਚਾਰ ਸਾਲਾਂ ਲਈ ਜਾਇਦਾਦ ਟੈਕਸ ਵਿੱਚ 0 ਫੀਸਦੀ ਵਾਧਾ ਕੀਤਾ ਜਾਵੇਗਾ।

ਮੈਕਕੈਲਮ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਰਿਵਾਰਾਂ ‘ਤੇ ਆਰਥਿਕ ਦਬਾਅ ਹੈ, ਇਸ ਲਈ ਟੈਕਸ ਦਰ ਨੂੰ ਜਮ੍ਹਾ ਰੱਖਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰੀ ਪੁਲਿਸ ਸਰਵਿਸ ਵਿੱਚ ਭਰਤੀ ਵਧਾਉਣ ਅਤੇ ਪੁਲਿਸ ਲਈ ਹੈਲੀਕਾਪਟਰ ਖਰੀਦਣ ਦਾ ਵੀ ਐਲਾਨ ਕੀਤਾ ਹੈ।ਉਨ੍ਹਾਂ ਦੇ ਵਾਅਦਿਆਂ ਵਿੱਚ ਸਕਾਈਟ੍ਰੇਨ ਦਾ ਵਿਸਥਾਰ, ਨਵਾਂ ਤੈਰਨ ਪੂਲ ਅਤੇ ਓਸ਼ਨ ਪਾਰਕ ਦੇ ਮੁੜ ਵਿਕਾਸ ਵਰਗੇ ਪ੍ਰੋਜੈਕਟ ਵੀ ਸ਼ਾਮਲ ਹਨ।ਇਸ ਦੌਰਾਨ, ਮੌਜੂਦਾ ਮੇਅਰ ਬਰੈਂਡਾ ਲਾਕ ਅਤੇ ਕੌਂਸਲਰ ਲਿੰਡਾ ਐਨਿਸ ਵੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ।ਜ਼ਿਕਰਯੋਗ ਹੈ ਕਿ ਸਰੀ ਸਮੇਤ ਹੋਰ ਮਿਊਂਸਿਪਲ ਕੌਂਸਲਾਂ ਦੀਆਂ ਚੋਣਾਂ ਇਸ ਸਾਲ ਅਕਤੂਬਰ ਵਿੱਚ ਹੋਣੀਆਂ ਨਿਧਾਰਤ ਹਨ।