ਜਿਮਨੀ ਚੋਣਾਂ 'ਚ ਜਿੱਤ ਨਾਲ ਕੈਨੇਡਾ ਦੀ ਲਿਬਰਲ ਪਾਰਟੀ ਹੋਈ ਹੋਰ ਮਜ਼ਬੂਤ

ਜਿਮਨੀ ਚੋਣਾਂ 'ਚ ਜਿੱਤ ਨਾਲ ਕੈਨੇਡਾ ਦੀ ਲਿਬਰਲ ਪਾਰਟੀ ਹੋਈ ਹੋਰ ਮਜ਼ਬੂਤ

ਓਟਵਾ-ਕੈਨੇਡਾ ਵਿੱਚ ਹਾਲ ਹੀ ਵਿੱਚ ਹੋਈਆਂ ਜਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਸਿਆਸੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਪਾਰਟੀ ਨੇ ਦੋ ਅਹਿਮ ਹਲਕਿਆਂ ਵਿੱਚ ਜਿੱਤ ਦਰਜ ਕੀਤੀ।

ਓਨਟਾਰੀਓ ਦੇ ਯੂਨੀਵਰਸਿਟੀ–ਰੋਜ਼ਡੇਲ ਹਲਕੇ ਵਿੱਚ ਲਿਬਰਲ ਉਮੀਦਵਾਰ ਦੀ ਜਿੱਤ ਨਾਲ ਪਾਰਟੀ ਨੂੰ ਸੰਸਦ ਵਿੱਚ ਇੱਕ ਹੋਰ ਸੀਟ ਮਿਲੀ ਹੈ। ਇਸ ਤੋਂ ਇਲਾਵਾ ਸਕਾਰਬਰੋ ਸਾਊਥਵੈਸਟ ਹਲਕੇ ਵਿੱਚ ਵੀ ਲਿਬਰਲ ਪਾਰਟੀ ਨੇ ਕਾਮਯਾਬੀ ਹਾਸਲ ਕਰਕੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ।

ਇਨ੍ਹਾਂ ਨਤੀਜਿਆਂ ਨਾਲ ਕੈਨੇਡਾ ਦੀ ਹਾਊਸ ਆਫ ਕਾਮਨਜ਼ ਵਿੱਚ ਲਿਬਰਲ ਪਾਰਟੀ ਨੂੰ ਵਧੀਆ ਸਹਿਯੋਗ ਮਿਲਣ ਦੀ ਉਮੀਦ ਹੈ। ਹਾਲਾਂਕਿ ਕੁਝ ਹਲਕਿਆਂ ਦੇ ਨਤੀਜੇ ਅਜੇ ਵੀ ਗਿਣਤੀ ਹੇਠ ਹਨ, ਪਰ ਮੌਜੂਦਾ ਰੁਝਾਨ ਪਾਰਟੀ ਲਈ ਹੌਸਲਾ ਅਫਜ਼ਾਈ ਵਾਲੇ ਮੰਨੇ ਜਾ ਰਹੇ ਹਨ।