ਅਮਰੀਕਾ ਵੱਲੋਂ 2027 ਲਈ ਰਿਕਾਰਡ ਰੱਖਿਆ ਬਜਟ ਦਾ ਪ੍ਰਸਤਾਵ

ਅਮਰੀਕਾ ਵੱਲੋਂ 2027 ਲਈ ਰਿਕਾਰਡ ਰੱਖਿਆ ਬਜਟ ਦਾ ਪ੍ਰਸਤਾਵ

ਵਾਸ਼ਿੰਗਟਨ-ਅਮਰੀਕਾ ਨੇ 2027 ਲਈ ਲਗਭਗ 1.5 ਟ੍ਰਿਲੀਅਨ ਡਾਲਰ ਦਾ ਰਿਕਾਰਡ ਰੱਖਿਆ ਬਜਟ ਪ੍ਰਸਤਾਵਿਤ ਕੀਤਾ ਹੈ। ਇਹ ਯੋਜਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ।

ਇਸ ਬਜਟ ਦਾ ਮੁੱਖ ਧਿਆਨ ਫੌਜ ਨੂੰ ਹੋਰ ਮਜ਼ਬੂਤ ਬਣਾਉਣ, ਨਵੇਂ ਰੱਖਿਆ ਪ੍ਰਣਾਲੀਆਂ ਤਿਆਰ ਕਰਨ ਅਤੇ ਆਧੁਨਿਕ ਜੰਗੀ ਜਹਾਜ਼ ਬਣਾਉਣ ‘ਤੇ ਕੇਂਦ੍ਰਿਤ ਹੈ। ਨਾਲ ਹੀ ਫੌਜੀ ਜਵਾਨਾਂ ਦੀ ਤਨਖਾਹ ਵਧਾਉਣ ਦਾ ਵੀ ਪ੍ਰਸਤਾਵ ਰੱਖਿਆ ਗਿਆ ਹੈ।

ਦੂਜੇ ਪਾਸੇ, ਗੈਰ-ਰੱਖਿਆ ਖਰਚਿਆਂ ਵਿੱਚ ਕਟੌਤੀ ਕਰਨ ਦੀ ਯੋਜਨਾ ਵੀ ਸ਼ਾਮਲ ਹੈ, ਤਾਂ ਜੋ ਰੱਖਿਆ ਖੇਤਰ ਨੂੰ ਵੱਧ ਤਰਜੀਹ ਦਿੱਤੀ ਜਾ ਸਕੇ। ਇਰਾਨ ਨਾਲ ਵਧ ਰਹੇ ਤਣਾਅ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ, ਜਿਸ ਦਾ ਮਕਸਦ ਅਮਰੀਕਾ ਦੀ ਫੌਜੀ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਹੈ।