ਵੀਪੀ ਧਨਖੜ 5 ਤੋਂ 7 ਜੂਨ ਤੱਕ ਕਰਨਗੇ ਚੰਡੀਗੜ੍ਹ, ਹਿਮਾਚਲ ਦਾ ਦੌਰਾ
ਨਵੀਂ ਦਿੱਲੀ-ਉਪ ਰਾਸ਼ਟਰਪਤੀ ਜਗਦੀਪ ਧਨਖੜ 5 ਜੂਨ ਤੋਂ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰਾ ਕਰਨਗੇ। ਜਾਣਕਾਰੀ ਮੁਤਾਬਕ ਆਪਣੀ ਫੇਰੀ ਦੌਰਾਨ, ਉਪ ਰਾਸ਼ਟਰਪਤੀ ਡਾ. ਵਾਈ.ਐਸ. ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ, ਸੋਲਨ, ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਡਾ. ਵਾਈ.ਐਸ. ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ, ਸੋਲਨ, ਦੀ ਸਥਾਪਨਾ 1 ਦਸੰਬਰ, 1985 ਨੂੰ ਬਾਗਬਾਨੀ, ਜੰਗਲਾਤ ਅਤੇ ਸਬੰਧਤ ਵਿਸ਼ਿਆਂ ਦੇ ਖੇਤਰਾਂ ਵਿੱਚ ਸਿੱਖਿਆ, ਖੋਜ ਅਤੇ ਵਿਸਥਾਰ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।
















