ਵਿਰੋਧੀ ਐਨਡੀਪੀ ਨੇਤਾ ਨਾਹੀਦ ਨੇਂਸ਼ੀ ਅਤੇ ਗੁਰਤੇਜ ਬਰਾੜ ਨੇ ਅਲਬਰਟਾ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ

Opposition NDP leaders Nahid Nenshi and Gurtej Brar sworn in as members of the Alberta Legislative Assembly

ਵਿਰੋਧੀ ਐਨਡੀਪੀ ਨੇਤਾ ਨਾਹੀਦ ਨੇਂਸ਼ੀ ਅਤੇ ਗੁਰਤੇਜ ਬਰਾੜ ਨੇ ਅਲਬਰਟਾ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ

ਐਡਮੰਟਨ-ਪਿਛਲੇ ਮਹੀਨੇ ਅਲਬਰਟਾਂ ਵਿੱਚ ਹੋਈਆਂ ਤਿੰਨ ਉਪ ਚੋਣਾਂ ਵਿੱਚ ਅਲਬਰਟਾ ਦੇ ਐਨਡੀਪੀ ਨੇਤਾ ਨਾਹੀਦ ਜਿਨ੍ਹਾਂ ਨੇ ਐਡਮੰਟਨ-ਸਟਰੈਥਕੋਨਾ ਤੋਂ ਚੋਣ ਲੜੀ ਸੀ, ਵਿੱਚ 80 ਪ੍ਰਤੀਸ਼ਤ ਤੋਂ ਵੱਧ ਵੋਟਾਂ ਲੈ ਕੇ ਸੀਟ ਜਿੱਤੀ ਅਤੇ ਐਨਡੀਪੀ ਉਮੀਦਵਾਰ ਗੁਰਤੇਜ ਬਰਾੜ ਜਿਨ੍ਹਾਂ ਨੇ ਐਡਮੰਟਨ-ਐਲਰਸਲੀ ਤੋਂ ਚੋਣ ਜਿੱਤੀ ਅਤੇ ਨਾਲ ਹੀ  ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਤਾਰਾ ਸੌਅਰ, ਜਿਨ੍ਹਾਂ ਨੇ ਓਲਡਸ-ਡਿਡਸਬਰੀ-ਥਰੀ ਹਿਲਜ਼ ਵਿੱਚ ਉਪ ਚੋਣ ਜਿੱਤੀ ਸੀ, ਨੇ ਸਹੁੰ ਚੁੱਕੀ ਹੈ ਅਤੇ ਅਲਬਰਟਾ ਦੀ ਵਿਧਾਨ ਸਭਾ ਦੇ ਮੈਂਬਰ ਬਣੇ ਹਨ। ਜਾਣਕਾਰੀ ਮੁਤਾਬਕ ਇਸ ਮੌਕੇ ਨਾਹੀਦ ਨੇਨਸ਼ੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਐਡਮੰਟਨ-ਸਟਰੈਥਕੋਨਾ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਮੇਰਾ ਇੰਨਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਠਤ ਮਾਣ ਸਤਿਕਾਰ ਬਖ਼ਸ਼ਿਆ। ਮੈਂ ਉਹਨਾਂ ਸਭ ਦਾ ਧੰਨਵਾਦ ਕਰਦਾ ਹਾਂ ਅਤੇ ਵਾਅਦਾ ਕਰਦਾ ਹਾਂ ਕਿ ਸਾਰੇ ਅਲਬਰਟਾ ਵਾਸੀਆਂ ਨੂੰ ਭਾਵੇਂ ਇਹ ਨੌਕਰੀਆਂ ਹੋਣ, ਕਿਫਾਇਤੀ ਹੋਣ, ਜਨਤਕ ਸੇਵਾਵਾਂ ਹੋਣ ਜਾਂ ਰਾਸ਼ਟਰੀ ਏਕਤਾ, ਤੁਸੀਂ ਬਿਹਤਰ ਦੇ ਹੱਕਦਾਰ ਹੋ ਅਤੇ ਇਕੱਠੇ ਮਿਲ ਕੇ ਅਸੀਂ ਬਿਹਤਰ ਪ੍ਰਾਪਤ ਕਰਾਂਗੇ।”ਇਸ ਮੌਕੇ ਗੁਰਤੇਜ ਬਰਾੜ ਨੇ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਨੂੰ ਐਡਮੰਟਨ-ਐਲਰਸਲੀ ਦੇ ਵਸਨੀਕਾਂ ਲਈ ਮਹੱਤਵਪੂਰਨ ਮੁੱਦਿਆਂ ’ਤੇ ਆਪਣੇ ਭਾਈਚਾਰੇ ਵਿੱਚ ਕੀਤੇ ਜਾ ਰਹੇ ਕੰਮ ਨੂੰ ਅਧਿਕਾਰਤ ਤੌਰ ’ਤੇ ਜਾਰੀ ਰੱਖਣ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਲੋਕਾਂ ਦੇ ਦੱਸਣ ਅਨੁਸਾਰ ਕਿ ਉਹ ਸਕੂਲ ਲਾਟਰੀ ਪ੍ਰਣਾਲੀ ਤੋਂ ਨਿਰਾਸ਼ ਹਨ, ਇਹ ਤੱਥ ਕਿ ਯੂਸੀਪੀ ਸਰਕਾਰ ਨੇ ਦੱਖਣੀ ਐਡਮੰਟਨ ਹਸਪਤਾਲ ਨੂੰ ਰੱਦ ਕਰ ਦਿੱਤਾ ਹੈ ਅਤੇ ਉਹ ਆਪਣੇ ਆਂਢ-ਗੁਆਂਢ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ। ਮੈਂ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਉਨ੍ਹਾਂ ਨਾਲ ਕੰਮ ਕਰਨ ਲਈ ਵਚਨਬੱਧ ਹਾਂ।” ਦੱਸ ਦਈਏ ਕਿ ਯੂਨਾਈਟਿਡ ਕੰਜ਼ਰਵੇਟਿਵ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਐਨਡੀਪੀ ਆਗੂ ਨਾਹੀਦ ਹੁਣ ਅਕਤੂਬਰ ਵਿੱਚ ਵਿਧਾਨ ਸਭਾ ਮੁੜ ਸ਼ੁਰੂ ਹੋਣ ’ਤੇ ਪਹਿਲੀ ਵਾਰ ਪ੍ਰਸ਼ਨ ਕਾਲ ਵਿੱਚ ਆਹਮੋ-ਸਾਹਮਣੇ ਹੋਣਗੇ।