ਮੱਧ ਪੂਰਬ ਵਿੱਚ ਵੱਧ ਰਹੇ ਸੰਕਟ ਕਾਰਨ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਜੀ-7 ਸੰਮੇਲਨ ਵਿਚਾਲੇ ਛੱਡਣ ਦਾ ਐਲਾਨ
US President Trump announces to leave G7 summit amid growing crisis in Middle East
ਕਨਾਨਾਸਕਿਸ-ਮੱਧ ਪੂਰਬ ਵਿੱਚ ਵਧਦੀ ਹਿੰਸਾ ਕਾਰਨ ਅਲਬਰਟਾ ਦੇ ਕਨਾਨਾਸਕਿਸ ਵਿੱਚ ਚੱਲ ਰਹੇ ਜੀ-7 ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਖੀਰਲੇ ਦਿਨ ਐਲਾਨ ਕੀਤਾ ਕਿ ਉਹ ਇਜ਼ਰਾਈਲ ਅਤੇ ਈਰਾਨ ਵਿੱਚ ਸੰਕਟ ਕਾਰਨ ਨੇਤਾਵਾਂ ਦੇ ਸੰਮੇਲਨ ਜਲਦੀ ਛੱਡ ਦੇਣਗੇ। ਜਾਣਕਾਰੀ ਮੁਤਾਬਕ ਅਚਾਨਕ ਜਾਣ ਦੀ ਯੋਜਨਾ ਦਾ ਐਲਾਨ ਵਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਦੁਆਰਾ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ। ਇਸ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਨੂੰ ਵਾਪਸ ਆਉਣਾ ਪਵੇਗਾ, ਇਹ ਬਹੁਤ ਮਹੱਤਵਪੂਰਨ ਹੈ, ਮੈਂ ਸਿਰਫ਼ ਆਪਣੇ ਮੇਜ਼ਬਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਕੈਨੇਡਾ ਦਾ ਧੰਨਵਾਦ। ਜ਼ਿਕਰਯੋਗ ਹੈ ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਈਰਾਨ ਵਿੱਚ ਪ੍ਰਮਾਣੂ ਸਥਾਨਾਂ ਅਤੇ ਹੋਰ ਊਰਜਾ ਬੁਨਿਆਦੀ ਢਾਂਚੇ ’ਤੇ ਹਮਲਾ ਕਰਨ ਲਈ ਜੰਗੀ ਜਹਾਜ਼ਾਂ ਅਤੇ ਡਰੋਨਾਂ ਨੂੰ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਦੋਂ ਤੋਂ ਦੋਵਾਂ ਦੇਸ਼ਾਂ ਨੇ ਗੋਲੀਬਾਰੀ ਕੀਤੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਦੀ ਮੌਜੂਦਗੀ ਲਈ ਬਹੁਤ ਧੰਨਵਾਦੀ ਹਾਂ ਅਤੇ ਮੈਂ ਪੂਰੀ ਤਰ੍ਹਾਂ ਸਮਝਦਾ ਹਾਂ ਕਿ ਉਹਨਾਂ ਨੂੰ ਕਿਉਂ ਜਾਣਾ ਚਾਹੀਦਾ ਹੈ।” ਦੱਸ ਦਈਏ ਕਿ ਪ੍ਰਧਾਨ ਮੰਤਰੀ ਕਾਰਨੀ ਅਤੇ ਟਰੰਪ ਸੋਮਵਾਰ ਨੂੰ ਸਭ ਤੋਂ ਪਹਿਲਾਂ ਆਹਮੋ-ਸਾਹਮਣੇ ਮਿਲੇ ਅਤੇ ਕਾਰਨੀ ਦੇ ਦਫਤਰ ਨੇ ਬਾਅਦ ਵਿੱਚ ਕਿਹਾ ਕਿ ਉਹ ਅਤੇ ਟਰੰਪ ਇੱਕ ਸਾਂਝੇਦਾਰੀ ਨੂੰ ਅੰਤਿਮ ਰੂਪ ਦੇਣ ਲਈ ਜੁਲਾਈ ਦੇ ਮੱਧ ਦੀ ਸਮਾਂ ਸੀਮਾ ’ਤੇ ਸਹਿਮਤ ਹੋਏ ਜਿਸ ਬਾਰੇ ਉਹ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਗੱਲਬਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਕਾਰਨੀ ਅਤੇ ਰਾਸ਼ਟਰਪਤੀ ਟਰੰਪ ਨੇ ਹਰੇਕ ਦੇਸ਼ ਦੇ ਕਾਮਿਆਂ ਅਤੇ ਕਾਰੋਬਾਰਾਂ ਲਈ ਤੁਰੰਤ ਵਪਾਰਕ ਦਬਾਅ ਅਤੇ ਤਰਜੀਹਾਂ ’ਤੇ ਚਰਚਾ ਕੀਤੀ ਅਤੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ ’ਤੇ ਗੱਲਬਾਤ ਵਿੱਚ ਉਠਾਏ ਗਏ ਮੁੱਖ ਮੁੱਦਿਆਂ ’ਤੇ ਅਪਡੇਟਸ ਸਾਂਝੇ ਕੀਤੇ।
















